27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਪੋਜੇਵਾਲ ਪੁਲਿਸ ਵਲੋਂ ਨਸ਼ਾ ਕਰਦਾ ਨੌਜਵਾਨ ਕਾਬੂ

Ad Position 21
No active advertisement
ਅਜੀਤ ਡੈਸਕ 10-04-2026
ਪੋਜੇਵਾਲ ਸਰਾਂ, 9 ਅਪੈ੍ਰਲ (ਨਵਾਂਗਰਾਈਾ) - ਪੋਜੇਵਾਲ ਪੁਲਿਸ ਵਲੋਂ ਨਸ਼ਾ ਕਰਦਾ ਨੌਜਵਾਨ ਕਾਬੂ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਪੋਜੇਵਾਲ ਰਾਜਪਰਵਿੰਦਰ ਕੌਰ ਨੇ ਦੱਸਿਆ ਕਿ ਏ.ਐਸ.ਆਈ ਜੁਝਾਰ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਮਾਲੇਵਾਲ ਵਾਲੀ ਸਾਈਡ ਨੂੰ ਜਾ ਰਹੇ ਸਨ ਤਾਂ ਸਿੰਘਪੁਰ ਸਤਸੰਗ ਘਰ ਵਿਖੇ ਝਾੜੀਆਂ ਲਾਗੇ ਦੋ ਨੌਜਵਾਨ ਸਿਲਵਰ ਦੇ ਪੇਪਰ ਦੀ ਪੰਨੀ ਹੇਠ ਲਾਈਟਰ ਜਲਾ ਕੇ ਨਸ਼ਾ ਕਰਦੇ ਦਿਖਾਈ ਦਿੱਤੇ, ਪੁਲਿਸ ਪਾਰਟੀ ਨੂੰ ਦੇਖ ਕੇ ਸਿਲਵਰ ਪੇਪਰ ਦੀ ਪੰਨੀ, ਲਾਈਟਰ ਅਤੇ 10 ਰੁਪਏ ਦਾ ਕਰੰਸੀ ਨੋਟ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ਤੇ ਪੁਲਿਸ ਵਲੋਂ ਪੁੱਛਣ 'ਤੇ ਇਸ ਨੌਜਵਾਨ ਨੇ ਆਪਣੇ ਨਾਮ ਦਿਲਬਾਗ ਸਿੰਘ ਉਰਫ ਸੋਨੂੰ ਪੁੱਤਰ ਗੁਰਮੀਤ ਸਿੰਘ ਵਾਸੀ ਬੂਲੇਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ ਦੱਸਿਆ | ਪੁਲਿਸ ਵਲੋਂ ਨੌਜਵਾਨ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਬਾਬਾ ਸਰਵਨ ਦਾਸ ਦੇ ਤਪ ਅਸਥਾਨ ਬਾਉੜੀ ਸਾਹਿਬ ਵਿਖੇ ਵਿਸਾਖੀ ਮੇਲੇ ਦੀਆਂ ਤਿਆਰੀਆਂ ਸ਼ੁਰੂ ਅਗਲੀ ਖ਼ਬਰ ਬੇਮੌਸਮੀ ਬਰਸਾਤ ਕਾਰਨ ਕਣਕ ਦੀ ਫਸਲ ਨੂੰ ਹੋ ਰਿਹਾ ਹੈ ਭਾਰੀ ਨੁਕਸਾਨ-ਕਰੀਮਪੁਰ
Ad Position 24