27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਬਾਬਾ ਸਰਵਨ ਦਾਸ ਦੇ ਤਪ ਅਸਥਾਨ ਬਾਉੜੀ ਸਾਹਿਬ ਵਿਖੇ ਵਿਸਾਖੀ ਮੇਲੇ ਦੀਆਂ ਤਿਆਰੀਆਂ ਸ਼ੁਰੂ

Ad Position 21
No active advertisement
ਅਜੀਤ ਡੈਸਕ 10-04-2026
ਕਾਠਗੜ, 9 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ) - ਸ਼ਿਵਾਲਿਕ ਦੀਆਂ ਪਹਾੜੀਆਂ 'ਚ ਸਥਿਤ ਬ੍ਰਹਮਲੀਨ ਬਾਬਾ ਸਰਵਨ ਦਾਸ ਉਦਾਸੀਨ ਦੇ ਤਪ ਅਸਥਾਨ ਡੇਰਾ ਬਾਉੜੀ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਸਾਖੀ ਦਾ ਮੇਲਾ ਕਰਵਾਇਆ ਜਾ ਰਿਹਾ ਹੈ ਅਤੇ ਉਸ ਦੀਆਂ ਤਿਆਰੀਆਂ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਹਨ | ਇਸ ਸਬੰਧੀ ਭਗਵਤ ਕਥਾ ਦੇ ਪਾਠ ਰੱਖ ਕੇ ਉਸ ਦੇ ਭੋਗ 13 ਅਪ੍ਰੈਲ ਨੂੰ ਪਾਏ ਜਾਣਗੇ | ਮੌਜੂਦਾ ਗੱਦੀਨਸ਼ੀਨ ਸਵਾਮੀ ਦਿਆਲ ਦਾਸ ਦੀ ਦੇਖ ਰੇਖ ਹੇਠ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ | ਇਸ ਮੌਕੇ ਪੰਜਾਬ ਅਤੇ ਹੋਰ ਸਥਾਨਾਂ ਦੇ ਮੁੱਖ ਪ੍ਰਬੰਧਕ, ਸਾਧੂ ਸੰਤ ਅਤੇ ਮਹੰਤ ਵੱਡੀ ਗਿਣਤੀ 'ਚ ਹਿੱਸਾ ਲੈਣ ਲਈ ਪਹੁੰਚ ਰਹੇ ਹਨ | ਡੇਰਾ ਬਾਬਾ ਸਰਵਨ ਦਾਸ ਕਾਠਗੜ੍ਹ ਤੋਂ ਸੰਗਤਾਂ ਨੂੰ ਬਾਉੜੀ ਸਾਹਿਬ ਲਿਜਾਣ ਲਈ ਬੱਸ ਸਰਵਿਸ ਜਾਰੀ ਰਹੇਗੀ ਅਤੇ ਅਤੇ ਹੋਰਨਾਂ ਸ਼ਰਧਾਲੂਆਂ ਵਲੋਂ ਸੰਗਤਾਂ ਬਾਉੜੀ ਸਾਹਿਬ ਵਿਖੇ ਪਹੁੰਚਾਉਣ ਦੇ ਪ੍ਰਬੰਧ ਕੀਤੇ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੀ ਸਰਕਾਰ ਬਣਾਉਣ ਲਈ ਨੌਜਵਾਨ ਅੱਗੇ ਆਉਣ- ਮੀਨਾ ਸੂੰਢ ਅਗਲੀ ਖ਼ਬਰ ਪੋਜੇਵਾਲ ਪੁਲਿਸ ਵਲੋਂ ਨਸ਼ਾ ਕਰਦਾ ਨੌਜਵਾਨ ਕਾਬੂ
Ad Position 24