ਘੁੰਮਣਾਂ, 9 ਅਪ੍ਰੈਲ (ਮਹਿੰਦਰਪਾਲ ਸਿੰਘ) - ਅੱਜ ਦੇ ਬੱਚੇ ਕੱਲ ਦੇ ਨੇਤਾ ਬਣਨ ਲਈ ਨੌਜਵਾਨ ਅੱਗੇ ਆਉਣ ਇਹ ਵਿਚਾਰ ਚੌਧਰੀ ਮੀਨਾ ਸੂੰਢ ਪਤਨੀ ਚੌਧਰੀ ਸਵ: ਤਰਲੋਚਨ ਸਿੰਘ ਸੂੰਢ ਨੇ ਪ੍ਰਗਟ ਕਰਦਿਆਂ ਕਹੇ | ਉਨ੍ਹਾਂ ਕਿਹਾ ਨੌਜਵਾਨ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ | ਨੌਜਵਾਨ ਪਾਰਟੀ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਤਾਂ ਜੋ ਪੰਜਾਬ 'ਚ ਕਾਂਗਰਸ ਪਾਰਟੀ ਦੀ ਸਰਕਾਰ ਬਣਾ ਕੇ ਪ੍ਰਧਾਨ ਰਾਹੁਲ ਗਾਂਧੀ ਦੇ ਹੱਥ ਮਜ਼ਬੂਤ ਕਰੀਏ | ਪੰਜਾਬ ਦੇ ਲੋਕ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਹਨ | ਪਿੰਡਾਂ ਦਾ ਕੋਈ ਵਿਕਾਸ ਨਹੀ ਹੋਇਆ ਚਾਰ ਸਾਲ ਬੀਤ ਚੁੱਕੇ ਹਨ | ਇਸ ਨੂੰ ਚਲਦਾ ਕਰਨ ਲਈ ਨੌਜਵਾਨ ਵਰਗ ਚੰਗੀ ਭੂਮਿਕਾ ਨਿਭਾ ਸਕਦਾ ਹੈ | ਸਾਡੇ ਪਰਿਵਾਰ ਨੇ ਪਾਰਟੀ ਲਈ ਹਰ ਕੁਰਬਾਨੀ ਦਿੱਤੀ | ਇਹ ਕੁਰਬਾਨੀਆਂ ਪਾਰਟੀ ਲਈ ਰੰਗ ਲਿਆਉਣਗੀਆਂ | ਪੰਜਾਬ 'ਚ ਕਾਂਗਰਸ ਪਾਰਟੀ ਦਾ ਰਾਜ ਹੋਵੇਗਾ | ਇਸ ਮੌਕੇ ਰੇਸ਼ਮ ਸਿੰਘ ਘੁੰਮਣ ਸਾਬਕਾ ਸਰਪੰਚ, ਬਿੱਟੂ ਬੰਗਾ, ਚੇਅਰਮੈਨ ਤੀਰਥ ਸਿੰਘ, ਨੰਬਰਦਾਰ ਜਸਕਰਨ ਸਿੰਘ, ਵਕੀਲ ਸਾਹਿਬ, ਜੱਗਾ ਪਹਿਲਵਾਨ ਅਦਿ ਹਾਜ਼ਰ ਸਨ |