ਜਾਡਲਾ, 9 ਅਪ੍ਰੈਲ (ਦੁੱਗਲ)-220 ਕੇ.ਵੀ ਸਬ-ਸਟੇਸ਼ਨ ਜਾਡਲਾ ਤੋਂ ਚੱਲ ਰਹੇ 11 ਕੇ.ਵੀ ਜਾਡਲਾ ਸਿਟੀ ਫੀਡਰ 'ਤੇ ਜ਼ਰੂਰੀ ਮੁਰੰਮਤ ਕਰਨ ਲਈ 10 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ | ਜਿਸ ਕਾਰਨ ਉਕਤ ਫੀਡਰ 'ਤੇ ਚੱਲਦੇ ਪਿੰਡ ਜਾਡਲਾ ਅਤੇ ਲੰਗੜੋਆ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ | ਇਹ ਜਾਣਕਾਰੀ ਸਹਾਇਕ ਇੰਜੀਨੀਅਰ ਪਾਵਰਕਾਮ ਜਾਡਲਾ ਨੇ ਦਿੱਤੀ |