ਮੁਕੰਦਪੁਰ, 12 ਅਪ੍ਰੈਲ (ਅਮਰੀਕ ਸਿੰਘ ਢੀਂਡਸਾ)-ਪੰਜਾਬ ਵਿੱਚ ਪਿਛਲੇ ਚਾਰ ਸਾਲਾਂ ਤੋਂ ਚੱਲ ਰਹੀ ਭਗਵੰਤ ਮਾਨ ਮੁੱਖ ਮੰਤਰੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਨੀਤੀਆਂ ਤੋਂ ਲੋਕ ਬੜੇ ਸੰਤੁਸ਼ਟ ਹਨ ਅਤੇ 2027 ਵਿਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਲੋਕ ਮੁੜ ਮਾਨ ਸਰਕਾਰ ਬਣਾਉਣ ਲਈ ਮਨ ਬਣਾਈ ਬੈਠੇ ਹਨ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਹਰਜੋਤ ਕੌਰ ਲੋਹਟੀਆ ਵਾਇਸ ਚੇਅਰਮੈਨ ਐਸ. ਸੀ ਕਮਿਸ਼ਨ ਪੰਜਾਬ ਅਤੇ ਇੰਚਾਰਜ ਦੁਆਬਾ ਜ਼ੋਨ ਨੇ ਨਜ਼ਦੀਕੀ ਪਿੰਡ ਸ਼ੇਖੂਪੁਰ ਵਿਖੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ਉਨਾਂ ਹਾਜ਼ਰੀਨ ਨੂੰ ਦੱਸਿਆ ਕਿ ਮਾਵਾਂ ਧੀਆਂ ਦਾ ਸਤਿਕਾਰ ਯੋਜਨਾ ਤਹਿਤ ਔਰਤਾਂ ਲਈ 1000/1500 ਰੁਪਏ ਦੀ ਰਾਸ਼ੀ ਦੀ ਵਿਵਸਥਾ ਕਰਕੇ ਮਾਨ ਸਰਕਾਰ ਨੇ ਚੋਣਾਂ ਵੇਲੇ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ, ਜਿਸ ਨਾਲ ਪੰਜਾਬ ਮੁੜ ਤਰੱਕੀ ਦੀ ਰਾਹ 'ਤੇ ਤੁਰ ਪਿਆ ਅਤੇ ਰਹਿੰਦੇ ਸਮੇਂ ਵਿਚ ਪੰਜਾਬ ਲਈ ਹੋਰ ਬਹੁਤ ਵੱਡੀਆਂ ਸਕੀਮਾਂ ਚਲਾ ਕੇ ਪੰਜਾਬ ਨੂੰ ਦੇਸ਼ ਦੇ ਬਾਕੀ ਰਾਜਾਂ ਨਾਲੋਂ ਮੋਹਰੀ ਸੂਬਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਇਸ ਮੌਕੇ ਹਾਜ਼ਰੀਨ ਵਲੋਂ ਮਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਨੂੰ ਸਲਾਹਿਆ ਗਿਆ ਅਤੇ ਉਹਨਾਂ ਦੱਸਿਆ ਕਿ ਅਸੀਂ ਹਰਜੋਤ ਕੌਰ ਲੋਹਟੀਆ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਵੱਧ ਚੜ੍ਹ ਕੇ ਹਿੱਸਾ ਪਾਵਾਂਗੇ | ਇਸ ਮੌਕੇ ਹਿਊਮਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਕੌਰ, ਸਰਪੰਚ ਕਿਰਨ ਕੁਮਾਰੀ, ਪੰਚ ਰਾਜ ਰਾਣੀ, ਪੰਚ ਪ੍ਰਵੀਨ ਕੁਮਾਰੀ, ਪੰਚ ਸਰਬਜੀਤ ਕੌਰ, ਪੰਚ ਮੱਖਣ ਰਾਮ, ਪੰਚ ਸਤਵਾਨ ਸਿੰਘ, ਮੱਖਣ ਗੁਰੂ, ਪੰਚ ਚੂਹੜ ਸਿੰਘ, ਕੁਲਦੀਪ ਢੰਡਾ, ਜਵਾਹਰ ਲਾਖਾ, ਸਰਬਜੀਤ ਕੌਰ, ਸੰਦੀਪ ਕੌਰ, ਪ੍ਰਵੀਨ ਕੌਰ, ਨੇਹਾ ਰਾਣੀ, ਰਿਚਾ ਰਾਣੀ, ਸੀਮਾ ਰਾਣੀ, ਰਾਮ ਦੁਲਾਰੀ ਸਾਬਕਾ ਸਰਪੰਚ, ਸੰਤੋਸ਼ ਕੁਮਾਰੀ, ਸੁਰਬੀ, ਡੌਲੀ, ਪਰਮਜੀਤ ਕੌਰ, ਨੀਲਮ ਰਾਣੀ, ਊਸ਼ਾ ਰਾਣੀ, ਕਮਲਾ, ਸੀਤਾ ਰਾਣੀ, ਬਖ਼ਸ਼ੋ, ਕਾਂਤਾ, ਬਲਵੀਰ ਕੌਰ, ਦੇਬੋ, ਦੀਸ਼ੋ, ਗੁਰਮੀਤ ਕੌਰ, ਕੁਲਵਿੰਦਰ ਕੌਰ, ਰਾਣੀ ਤੇ ਬਲਵਿੰਦਰ ਕੌਰ ਆਦਿ ਹਾਜ਼ਰ ਸਨ |