ਪੱਲੀ ਝਿੱਕੀ, 12 ਅਪ੍ਰੈਲ (ਕੁਲਦੀਪ ਸਿੰਘ ਪਾਬਲਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਲੀ ਝਿੱਕੀ ਦਾ ਸੈਸ਼ਨ 2025-26 ਦਾ ਅੱਠਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ, ਜਿਸ ਵਿਚ ਪਹਿਲਾ ਸਥਾਨ ਹਰਪ੍ਰੀਤ ਕੌਰ 83 ਫ਼ੀਸਦੀ, ਦੂਸਰਾ ਸਥਾਨ ਮਨਿੰਦਰ ਸਿੰਘ 80 ਫੀਸਦੀ, ਤੀਸਰਾ ਸਥਾਨ ਸਾਹਿਲ 78 ਫ਼ੀਸਦੀ ਨੇ ਪ੍ਰਾਪਤ ਕੀਤਾ | ਸਕੂਲ ਮੁਖੀ ਸਤਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਇਸ ਵਿੱਚ ਉਹਨਾਂ ਨੇ ਸਕੂਲ ਦੇ ਅਧਿਆਪਕਾਂ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਦਿਨ-ਰਾਤ ਮਿਹਨਤ ਕਰਕੇ ਵਿਦਿਆਰਥੀਆਂ ਨੂੰ ਪੜ੍ਹਾਇਆ, ਓਵਰ ਟਾਈਮ ਅਤੇ ਵਾਧੂ ਕਲਾਸਾਂ ਲਗਾ ਕੇ ਬੱਚਿਆਂ ਨੂੰ ਵੱਧ ਤੋਂ ਵੱਧ ਮਿਹਨਤ ਕਰਾਈ | ਜੇਕਰ ਇਸੇ ਤਰ੍ਹਾਂ ਵਿਦਿਆਰਥੀਆਂ ਦੇ ਮਾਤਾ-ਪਿਤਾ ਅਤੇ ਅਧਿਆਪਕ ਇੱਕਜੁੱਟ ਹੋ ਕੇ ਰਹਿਣਗੇ ਤਾਂ ਵਿਦਿਆਰਥੀ ਜਿਆਦਾ ਚਮਕਣਗੇ | ਇਸੇ ਤਰ੍ਹਾਂ ਹਰਜੀਤ ਸਿੰਘ, ਸਤਵਿੰਦਰ ਕੌਰ, ਤੀਰਥ ਰਾਮ, ਕਮਲ ਪਾਲ, ਕੁਲਦੀਪ ਸਿੰਘ, ਚਰਨਜੀਤ ਕੌਰ, ਸੁਸ਼ਮਲਤਾ, ਸੁਖਦੀਪ ਕੌਰ, ਪ੍ਰਦੀਪ ਕੁਮਾਰ ਤੇ ਅਮਰਜੀਤ ਕੌਰ ਹਾਜ਼ਰ ਸਨ |