ਬਲਾਚੌਰ, 15 ਅਪ੍ਰੈਲ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਦਾਣਾ ਮੰਡੀ ਬਲਾਚੌਰ ਵਿਖੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ, ਵਿਧਾਇਕਾ ਸੰਤੋਸ਼ ਕਟਾਰੀਆ ਅਤੇ ਚੇਅਰਮੈਨ ਮਾਰਕੀਟ ਕਮੇਟੀ ਬਲਾਚੌਰ ਸੇਠੀ ਉਧਨਵਾਲ ਵੱਲੋਂ ਵਿਸ਼ੇਸ਼ ਤੌਰ 'ਤੇ ਸਮੁੱਚੇ ਪ੍ਰਬੰਧਾਂ ਦੀ ਜਾਂਚ ਕੀਤੀ ਗਈ | ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪਏ ਬੇਵਕਤੇ ਮੀਂਹ ਕਾਰਨ ਕਣਕ ਦੀ ਫਸਲ 'ਚ ਜਿਆਦਾ ਨਮੀ ਹੋਣ ਕਾਰਨ ਮੰਡੀਆਂ ਵਿਚ ਕਿਸਾਨਾਂ ਅਤੇ ਆੜਤੀਆਂ ਨੂੰ ਕੁੱਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਪਰ ਹੁਣ ਮੌਸਮ ਠੀਕ ਹੋਣ ਉਪਰੰਤ ਸਮੁੱਚੇ ਪ੍ਰਬੰਧ ਪੂਰੀ ਤਰਾਂ ਮੁਕੰਮਲ ਕਰ ਲਏ ਗਏ ਹਨ | ਉਨ੍ਹਾਂ ਕਿਹਾ ਕਿ ਵਾਰਦਾਨਾ ਅਤੇ ਲਿਫਟਿੰਗ ਸਬੰਧੀ ਕਿਸੇ ਤਰਾਂ ਦੀ ਵੀ ਸਮੱਸਿਆ ਪੈਦਾ ਨਹੀਂ ਹੋਣ ਦਿੱਤੀ ਜਾਵੇਗੀ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਕਣਕ ਦੀ ਫਸਲ ਪੂਰੀ ਤਰਾਂ ਸੁਕਾ ਕੇ ਹੀ ਦਾਣਾ ਮੰਡੀਆਂ 'ਚ ਲਿਆਉਣ ਤਾਂ ਜੋ ਕਿਸੇ ਤਰਾਂ ਦੀ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਕਿਸਾਨ ਨੂੰ ਕੋਈ ਔਕੜ ਪੇਸ਼ ਆਉਂਦੀ ਹੈ ਤਾਂ ਉਹ ਸਿੱਧੇ ਤੌਰ 'ਤੇ ਸੰਪਰਕ ਕਰ ਸਕਦਾ ਹੈ | ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੁਨੀਲ ਕੌਸ਼ਲ ਲਾਡੀ ਰਾਣਾ, ਰੁਪਿੰਦਰ ਮਿਨਹਾਸ ਜ਼ਿਲ੍ਹਾ ਮੰਡੀ ਅਫ਼ਸਰ, ਡੀ.ਐਫ.ਸੀ ਫੂਡ ਸਪਲਾਈ ਅਫ਼ਸਰ ਸੰਯੁਕਤਾ, ਹਰਪ੍ਰੀਤ ਸਿੰਘ ਸਕੱਤਰ ਮਾਰਕੀਟ ਕਮੇਟੀ, ਬਗੀਚਾ ਸਿੰਘ ਮੰਡੀ ਇੰਚਾਰਜ, ਚਮਨ ਗੁਪਤਾ ਇੰਸਪੈਕਟਰ, ਮਨਜੀਤ ਸਿੰਘ ਏ.ਐੱਸ.ਐੱਫ.ਓ., ਸਤਿੰਦਰ ਭੂੰਬਲਾ ਇੰਸਪੈਕਟਰ ਪਨਸਪ, ਪਰਮਿੰਦਰ ਸਿੰਘ ਬਾਗੜੀ ਇੰਸਪੈਕਟਰ ਮਾਰਕਫੈਡ, ਦਵਿੰਦਰ ਕੁਮਾਰ ਇੰਸਪੈਕਟਰ ਪਨਗਰੇਨ, ਰਘਵੀਰ ਸਿੰਘ, ਰਾਮ ਪਾਲ ਮਹੈਸ਼ੀ, ਜਸਵਿੰਦਰ ਸਿੰਘ ਸਿਆਣ, ਕਿਸ਼ੋਰ ਕੁਮਾਰ ਗੁਲਾਟੀ, ਭੁਪਿੰਦਰ ਸਿੰਘ ਤੇ ਹੋਰ ਹਾਜ਼ਰ ਸਨ |