05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਮਾਂਗਟ ਡੀਂਗਰੀਆਂ 'ਚ ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ

Ad Position 21
No active advertisement
ਅਜੀਤ ਡੈਸਕ 16-04-2026
ਘੁੰਮਣਾਂ, 15 ਅਪ੍ਰੈਲ (ਮਹਿੰਦਰਪਾਲ ਸਿੰਘ)-ਪਿੰਡ ਮਾਂਗਟ ਡੀਗਰੀਆਂ 'ਚ ਅੰਬੇਡਕਰ ਦਾ ਜਨਮ ਦਿਨ ਕਮੇਟੀ ਪ੍ਰਧਾਨ ਅਤੇ ਸਮੂਹ ਸਾਧ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ, ਜਿਸ 'ਚ ਸ਼ਾਹ ਸਿਸਟਰ ਨੇ ਡਾ. ਭੀਮ ਰਾਓ ਦੇ ਜੀਵਨ ਨਾਲ ਸੰਬੰਧਿਤ ਗੀਤ ਪੇਸ਼ ਕੀਤੇ | ਮਾਸਟਰ ਦੇਸ ਰਾਜ, ਕਮਲਜੀਤ ਬੰਗਾ ਅਤੇ ਜੱਸੀ ਤੱਲਣ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਨੇ ਕਿਹਾ ਕਿ ਸਾਨੂੰ ਡਾ. ਅੰਬੇਡਕਰ ਨੇ ਹੱਕ ਲੈ ਕੇ ਦਿੱਤੇ, ਨਾਰੀ ਨੂੰ ਬਰਾਬਰਤਾ ਦਾ ਅਤੇ ਊਚ-ਨੀਚ ਅਤੇ ਛੂਆ-ਛਾਤ ਦੇ ਕੋੜ ਨੂੰ ਛੱਡਣ ਲਈ ਸੰਘਰਸ਼ ਕੀਤਾ | ਪ੍ਰਬੰਧਕ ਕਮੇਟੀ ਵਲੋਂ ਗਾਇਕਾ ਸ਼ਾਹ ਸਿਸਟਰ 'ਤੇ ਹੋਰ ਪਤਵੰਤੇ ਸੱਜਣਾਂ ਨੂੰ ਸਰੋਪੇ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ 'ਤੇ ਕਮਲਜੀਤ ਬੰਗਾ ਪ੍ਰਧਾਨ ਕਿਸਾਨ ਵਿੰਗ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਿਮਲਾ ਦੇਵੀ, ਚੈਨ ਰਾਮ, ਗੁਰਦੀਪ ਰਾਮ, ਮਾਸਟਰ ਸੁਰਿੰਦਰ ਕੁਮਾਰ, ਕਮਲਜੀਤ ਦੜੋਚ, ਸਰਪੰਚ ਤੀਰਥ ਰਾਣੀ, ਪਾਲੀ ਸਿੰਘ, ਪ੍ਰੇਮ ਲਾਲ, ਚੇਅਰਮੈਨ ਸਤਨਾਮ ਸਿੰਘ, ਨਰਿੰਦਰ ਸਿੰਦੀ ਬੰਗਾ, ਮਾਸਟਰ ਦੇਸਰਾਜ, ਜਸਵਿੰਦਰ ਸਿੰਘ, ਲੱਕੀ ਬੰਗਾ, ਮਾਈਕਲ ਬੰਗਾ, ਡਾ. ਸੁਖਵਿੰਦਰ ਸਿੰਘ, ਸੇਵਾਕ ਸਿੰਘ ਮੁੱਲਾਪੁਰੀ, ਬੂਟਾ ਰਾਮ, ਮਨਜੀਤ ਕੌਰ ਪੰਚ, ਰਾਜਵਿੰਦਰ ਕੌਰ, ਪਰਮਜੀਤ ਕੌਰ, ਰਾਜਵੀਰ ਕੁਮਾਰ, ਜਗਦੀਸ਼ ਕੁਮਾਰ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲਿਖਤੀ ਪ੍ਰਤੀਯੋਗਤਾ 'ਚ ਪ੍ਰਵੀਨ, ਪਿ੍ਆ ਤੇ ਸਿਮਰਨ ਨੇ ਪਹਿਲਾ ਸਥਾਨ ਕੀਤਾ ਹਾਸਿਲ ਅਗਲੀ ਖ਼ਬਰ ਔਲਖ, ਕਟਾਰੀਆ ਤੇ ਉਧਨਵਾਲ ਨੇ ਦਾਣਾ ਮੰਡੀ ਬਲਾਚੌਰ ਦਾ ਕੀਤਾ ਨਰੀਖਣ
Ad Position 24