05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਲਿਖਤੀ ਪ੍ਰਤੀਯੋਗਤਾ 'ਚ ਪ੍ਰਵੀਨ, ਪਿ੍ਆ ਤੇ ਸਿਮਰਨ ਨੇ ਪਹਿਲਾ ਸਥਾਨ ਕੀਤਾ ਹਾਸਿਲ

Ad Position 21
No active advertisement
ਅਜੀਤ ਡੈਸਕ 16-04-2026
ਬੰਗਾ, 15 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਸਮਾਜਿਕ ਸਾਂਝ ਸੰਸਥਾ ਬੰਗਾ ਵਲੋਂ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਕੰਪਿਊਟਰ ਸਾਇੰਸ ਨਾਲ ਜੁੜੇ ਸਵਾਲਾਂ ਦੇ ਆਧਾਰਿਤ ਇਕ ਲਿਖਤੀ ਪ੍ਰਤੀਯੋਗਤਾ ਕਰਵਾਈ ਗਈ | ਇਸ ਪ੍ਰਤੀਯੋਗਤਾ ਵਿਚ ਪੀ. ਜੀ. ਡਿਪਾਰਟਮੈਂਟ ਆਫ਼ ਕੰਪਿਊਟਰ ਸਾਇੰਸ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਐੱਮ. ਐੱਸ. ਸੀ. ਦੇ ਪ੍ਰਵੀਨ ਰੱਲ੍ਹ ਲਧਾਣਾ ਉੱਚਾ, ਬੀ.ਐੱਸ.ਸੀ. ਦੀ ਪ੍ਰੀਆ ਕੁਮਾਰੀ ਕਾਹਮਾ ਤੇ ਬੀ.ਸੀ.ਏ. ਦੀ ਸਿਮਰਨ ਢੰਡੂਹਾ ਨੇ ਬਰਾਬਰ ਅੰਕਾਂ ਨਾਲ ਸਾਂਝੇ ਰੂਪ ਵਿਚ ਪਹਿਲਾ ਸਥਾਨ ਹਾਸਲ ਕੀਤਾ | ਉਹਨਾਂ ਨੂੰ ਪ੍ਰਬੰਧਕਾਂ ਵਲੋਂ ਪ੍ਰਮਾਣ ਪੱਤਰ ਪ੍ਰਦਾਨ ਕੀਤੇ ਗਏ, ਹਾਰ ਪਹਿਨਾਏ ਗਏ ਅਤੇ ਪੁਸਤਕਾਂ ਤਕਸੀਮ ਕੀਤੀਆਂ ਗਈਆਂ | ਪ੍ਰਤੀਯੋਗੀਆਂ 'ਚ ਉਤਸ਼ਾਹਿਤ ਇਨਾਮ ਹਾਸਲ ਕਰਨ ਵਾਲਿਆਂ ਵਿਚ ਬੀ.ਸੀ.ਏ. ਦੀ ਪ੍ਰਤਿਭਾ ਗੁਜਰਪੁਰ ਕਲਾਂ, ਗਗਨਦੀਪ ਕੌਰ ਉਸਮਾਨਪੁਰ, ਸਿਮਰਨ ਪਰਾਗਪੁਰ, ਸਾਹਿਲ ਕਰਨਾਣਾ, ਪਰਮਵੀਰ ਸਿੰਘ ਸਕੋਹਪੁਰ, ਕਿਰਨਜੀਤ ਕੌਰ ਨੌਰਾ, ਮਨੀਸ਼ਾ ਲਧਾਣਾ ਝਿੱਕਾ, ਜੀਆ ਬੋਲਾ ਪਰਾਗਪੁਰ, ਹਰਮਨਦੀਪ ਸਿੰਘ ਕਰੀਹਾ, ਕਮਲਜੋਤ ਢਿੱਲੋਂ ਮਜਾਰਾ ਖੁਰਦ ਸ਼ਾਮਲ ਸਨ | ਇਨਾਮਾਂ ਦੀ ਵੰਡ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਸਤਵੀਰ ਸਿੰਘ ਪੱਲੀ-ਝਿੱਕੀ ਵਲੋਂ ਕੀਤੀ ਗਈ | ਉਹਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੀਵਨ 'ਚ ਚੇਤਨਾ ਲਈ ਸਿੱਖਣ 'ਚ ਦਿਲਚਸਪੀ ਦਿਖਾਉਣੀ ਚਾਹੀਦੀ ਹੈ | ਕਾਲਜ ਦੇ ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ ਕਿਹਾ ਕਿ ਅਜਿਹੀਆਂ ਪ੍ਰਤੀਯੋਗਤਾਵਾਂ ਵਿਦਿਆਰਥੀ ਵਰਗ ਲਈ ਲਾਹੇਵੰਦ ਹੋਣ ਦਾ ਸਬੱਬ ਹੁੰਦੀਆਂ ਹਨ | ਸਮਾਜਿਕ ਸਾਂਝ ਸੰਸਥਾ ਬੰਗਾ ਦੇ ਸੰਸਥਾਪਕ ਸੁਰਜੀਤ ਮਜਾਰੀ ਨੇ ਜਾਣਕਾਰੀ ਦਿੱਤੀ ਕਿ ਉਹ ਇਸ ਮਿਸ਼ਨ ਤਹਿਤ ਇਲਾਕੇ ਭਰ ਦੇੇ ਵਿੱਦਿਅਕ ਅਦਾਰਿਆਂ ਵਿੱਚ ਅਜਿਹੀਆਂ ਪ੍ਰਤੀਯੋਗਤਾਵਾਂ ਨਿਰੰਤਰ ਕਰਵਾ ਰਹੇ ਹਨ | ਇਸ ਮੌਕੇ ਉਕਤ ਵਿਭਾਗ ਦੇ ਮੁਖੀ ਪ੍ਰੋ. ਆਬਿਦ ਵਕਾਰ ਨੂੰ ਪ੍ਰਤੀਯੋਗਤਾ ਦੇ ਪ੍ਰਬੰਧ ਹਿੱਤ ਸਹਿਯੋਗ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਮੰਚ ਦਾ ਸੰਚਾਲਨ ਪ੍ਰੋ. ਸਰਬਪ੍ਰੀਤ ਕੌਰ ਤੇ ਪ੍ਰੋ. ਨਵਪ੍ਰੀਤ ਕੌਰ ਨੇ ਸਾਂਝੇ ਤੌਰ 'ਤੇ ਕੀਤਾ | ਇਸ ਮੌਕੇ ਵਾਈਸ ਪਿ੍ੰਸੀਪਲ ਇੰਦੂ ਰੱਤੀ, ਦਫ਼ਤਰ ਸੁਪਰਡੈੇਂਟ ਪਰਮਜੀਤ ਸਿੰਘ, ਪ੍ਰੋ. ਗੁਰਬਿੰਦਰ ਸਿੰਘ, ਪ੍ਰੋ. ਵਿਪਨ, ਪ੍ਰੋ. ਨੀਲਮ ਕੁਮਾਰੀ ਤੇ ਪ੍ਰੋ. ਮਨਜੀਤ ਕੌਰ ਆਦਿ ਸ਼ਾਮਲ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਸੇਲਬਰਾਹ ਅਸਥਾਨ ਝੰਡੇਰਾਂ ਵਿਖੇ ਵਿਸਾਖੀ ਸਮਾਗਮ ਮਨਾਇਆ ਅਗਲੀ ਖ਼ਬਰ ਮਾਂਗਟ ਡੀਂਗਰੀਆਂ 'ਚ ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ
Ad Position 24