ਬਹਿਰਾਮ, 15 ਅਪ੍ਰੈਲ (ਨਛੱਤਰ ਸਿੰਘ ਬਹਿਰਾਮ)-ਮਹਾਂਪੁਰਸ਼ਾ ਦੀਆ ਯਾਦਾਂ ਨੂੰ ਤਾਜਾ ਰੱਖਣ ਲਈ ਉਨ੍ਹਾ ਦੀ ਯਾਦ 'ਚ ਮੇਲੇ ਮਨਾਉਣੇ ਸਾਡੇ ਵਿਚ ਭਾਈਚਾਰਕ ਸਾਂਝ ਵਧਾਉਂਦੇ ਹਨ | ਇਹ ਸ਼ਬਦ ਪ੍ਰਧਾਨ ਮੇਜਰ ਰਾਮ ਰੱਤੂ ਨੇ ਸਰਬ ਸਾਂਝਾ ਦਰਬਾਰ ਰੱਤੂ ਜਠੇਰੇ ਅਸਥਾਨ ਬਾਬਾ ਡੋਗਰ ਪੀਰ, ਬਾਬਾ ਜਾਹਰ ਪੀਰ ਤੇ ਬਾਬਾ ਸੇਲਬਰਾਹ ਝੰਡੇਰਾਂ ਵਿਖੇ ਸਲਾਨਾ ਵਿਸਾਖੀ ਜੋੜ ਮੇਲੇ ਮੌਕੇ ਸੰਗਤਾਂ ਦੇ ਇੱਕਠ ਨੂੰ ਸੰਬੋਧਨ ਕਰਦਿਆ ਆਖੇ | ਸ਼੍ਰੀ ਆਖੰਡ ਪਾਠ ਦੇ ਭੋਗ ਉਪਰੰਤ ਧਾਰਮਿਕ ਸਮਾਗਮ ਸਜਾਇਆ ਗਿਆ | ਦਰਬਾਰ ਦੀਆਂ ਸਾਰੀਆਂ ਧਾਰਮਿਕ ਰਸਮਾਂ ਕਰਨ ਉਪਰੰਤ ਸਟੇਜ ਸਜਾਈ ਗਈ, ਜਿੱਥੇ ਵੱਖ-ਵੱਖ ਕਲਾਕਾਰਾਂ ਨੇ ਆਪਣੇ ਗੀਤਾਂ ਨਾਲ ਹਾਜਰੀ ਲਗਾਈ | ਇਸ ਮੌਕੇ ਪ੍ਰਧਾਨ ਮੇਜਰ ਰਾਮ ਰੱਤੂ, ਸਰਪੰਚ ਡਾ. ਸੁਰਿੰਦਰ ਝੰਡੇਰ, ਅਜਮੇਰ ਸਿੰਘ, ਲੈਕ: ਰਾਮ ਪ੍ਰਕਾਸ਼, ਕੁਲਦੀਪ ਰਾਮ ਰੱਤੂ, ਇਰਵਨ ਰੱਤੂ ਸਾਬਕਾ ਮੈਂਬਰ ਬਲਾਕ ਸੰਮਤੀ, ਸੰਤੋਖ ਰਾਮ, ਮਨਸਾ ਰਾਮ, ਵਾਸਦੇਵ, ਹਰਮੇਸ਼ ਲਾਲ, ਬਲਿਹਾਰ ਰਾਮ, ਸਤਿੰਦਰ ਸਿੰਘ, ਊਧੋ ਰਾਮ, ਬਲਜਿੰਦਰ ਰਾਮ, ਬਿਸ਼ਨ ਦਾਸ ਤਾਹਰਪੁਰ, ਹਰਮੇਸ਼ ਲਾਲ, ਸਰਪੰਚ ਨਿਰੰਗ ਸ਼ਾਹਪੁਰ, ਲੈਕ: ਬਚਿੱਤਰ ਸਿੰਘ, ਮਾ. ਰਾਮ ਪ੍ਰਕਾਸ਼, ਹੀਰਾ ਲਾਲ, ਕਿਸ਼ੋਰੀ ਲਾਲ ਸਰਪੰਚ ਚੱਕਗੁਰੂ, ਲਖਵਿੰਦਰ ਸਿੰਘ, ਸੁਖਚੈਣ ਸਿੰਘ ਨੰਬਰਦਾਰ ਲੰਗੇਰੀ, ਹਰਮੇਸ਼ ਲਾਲ ਅਬਾਦੀ ਫਗਵਾੜਾ ਤੇ ਜਗਤਾਰ ਰਾਮ ਆਦਿ ਹਾਜ਼ਰ ਸਨ |