27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਬੀ. ਐੱਲ. ਐੱਮ. ਗਰਲਜ਼ ਕਾਲਜ ਵਿਖੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ

Ad Position 21
No active advertisement
ਅਜੀਤ ਡੈਸਕ 17-04-2026
ਨਵਾਂਸ਼ਹਿਰ, 16 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਬੀ. ਐੱਲ. ਐੱਮ. ਗਰਲਜ਼ ਕਾਲਜ ਨਵਾਂਸ਼ਹਿਰ ਵਿਖੇ ਕਮਰਸ ਵਿਭਾਗ ਦੇ ਮੁਖੀ ਪ੍ਰੋ. ਦੀਪਕ ਤੇ ਪ੍ਰੋ. ਰੰਜਨਾ ਦੀ ਦੇਖਰੇਖ ਵਿੱਚ ਬੰਬੇ ਸਟਾਕ ਐਕਸਚੇਂਜ ਚੰਡੀਗੜ੍ਹ ਤੋ ਆਏ ਪਿ੍ੰਸ ਸਿੰਘ ਵਲੋਂ ਜਾਗਰੂਕ ਪ੍ਰੋਗਰਾਮ ਅਤੇ ਮੋਹਿਤ ਫਾਨਾਂਸ਼ੀਅਲ ਸਰਵਿਸਿਸ ਵੱਲੋਂ ਕੁਇਜ਼ ਮੁਕਾਬਲਾ ਕਰਵਾਇਆ ਗਿਆ | ਕਾਲਜ ਪਿ੍ੰਸੀਪਲ ਤਰਨਪ੍ਰੀਤ ਕੌਰ ਵਾਲੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਮਰਸ ਵਿਭਾਗ ਦੀਆਂ ਸਮੂਹ ਵਿਦਿਆਰਥਣਾ ਨੇ ਬੰਬੇ ਸਟਾਕ ਐਕਸਚੇਂਜ ਦੇ ਜਾਗਰੂਕ ਪ੍ਰੋਗਰਾਮ ਅਤੇ ਕਿਵਜ ਮੁਕਾਬਲੇ 'ਚ ਹਿੱਸਾ ਲਿਆ | ਇਸ ਮੌਕੇ ਪਿ੍ੰਸ ਸਿੰਘ ਵੱਲੋਂ ਵਿਦਿਆਰਥਣਾ ਨੂੰ ਸਟਾਕ ਮਾਰਕੀਟ ਦੀ ਮਹੱਤਤਾ ਅਤੇ ਇਸਦੇ ਕਾਰਜ-ਪ੍ਰਣਾਲੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਬੰਬੇ ਸਟਾਕ ਐਕਸਚੇਂਜ ਭਾਰਤ ਦਾ ਸਭ ਤੋਂ ਪੁਰਾਣਾ ਸਟਾਕ ਐਕਸਚੇਂਜ ਹੈ, ਜੋ ਦੇਸ਼ ਦੀ ਆਰਥਿਕਤਾ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ | ਵਿਦਿਆਰਥੀਆਂ ਨੂੰ ਇਹ ਵੀ ਸਮਝਾਇਆ ਗਿਆ ਕਿ ਸ਼ੇਅਰ ਮਾਰਕੀਟ ਰਾਹੀਂ ਕੰਪਨੀਆਂ ਪੂੰਜੀ ਇਕੱਠੀ ਕਰਦੀਆਂ ਹਨ ਅਤੇ ਨਿਵੇਸ਼ਕ ਆਪਣੇ ਪੈਸੇ ਨੂੰ ਵਧਾ ਸਕਦੇ ਹਨ | ਇਸ ਮੌਕੇ ਵਿਦਿਆਰਥਣਾਂ ਨੂੰ ਆਰਥਿਕ ਤੌਰ 'ਤੇ ਸਚੇਤ ਬਣਨ ਅਤੇ ਭਵਿੱਖ ਵਿੱਚ ਸੋਚ-ਵਿਚਾਰ ਕਰਕੇ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਗਿਆ | ਪ੍ਰਸ਼ਨੋਤਰੀ ਮੁਕਾਬਲੇ ਵਿਚ ਕੁੱਲ ਚਾਰ ਟੀਮਾਂ ਵਿਚੋਂ ਟੀਮ ਏ. ਦੀ ਜੈਸਮੀਨ ਕੌਰ, ਮਨਪ੍ਰੀਤ ਕੌਰ ਤੇ ਅਮਨਦੀਪ ਕੌਰ ਨੇ ਇਹ ਮੁਕਾਬਲਾ ਜਿੱਤਿਆ | ਮੰਚ ਦਾ ਸੁਚੱਜਾ ਸੰਚਾਲਨ ਗੁਰਪ੍ਰੀਤ ਕੌਰ ਵੱਲੋਂ ਕੀਤਾ ਗਿਆ, ਸਮੇਂ ਦੀ ਜ਼ਿੰਮੇਵਾਰੀ ਮਹਿਕ ਬੱਬਰ ਨੇ ਨਿਭਾਈ ਅਤੇ ਸਕੋਰਿੰਗ ਦਾ ਕੰਮ ਪ੍ਰੋ. ਦੀਪਕ ਨੇ ਸੰਭਾਲਿਆ | ਅੰਤ ਵਿਚ ਕਾਲਜ ਪਿ੍ੰਸੀਪਲ ਨੇ ਚੰਡੀਗੜ੍ਹ ਤੋਂ ਪਹੁੰਚੇ ਪਿ੍ੰਸ ਸਿੰਘ ਤੇ ਮੋਹਿਤ ਫਾਈਨੈਂਸ਼ੀਅਲ ਸਰਵਿਸਿਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਦੇ ਹਨ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਆਪਣੇ ਵਿੱਤੀ ਮਾਮਲਿਆਂ ਨੂੰ ਸੁਚੱਜੇ ਢੰਗ ਨਾਲ ਸੰਭਾਲਣ ਲਈ ਪ੍ਰੇਰਿਤ ਕਰਦੇ ਹਨ | ਉਪਰੰਤ ਜੇਤੂ ਵਿਦਿਆਰਥਣਾ ਨੂੰ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਅੰਬੇਡਕਰ ਭਵਨ ਸੂੰਢ ਵਿਖੇ ਸਮਾਗਮ ਕਰਵਾਇਆ
Ad Position 24