27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਖ਼ੂਨਦਾਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 17-04-2026
ਮੁਕੰਦਪੁਰ, 16 ਅਪ੍ਰੈਲ (ਅਮਰੀਕ ਸਿੰਘ ਢੀਂਡਸਾ)-ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਲਾਇਨਜ਼ ਕਲੱਬ ਮੁਕੰਦਪੁਰ ਤੇ ਨੌਜਵਾਨ ਸਭਾ ਮੁਕੰਦਪੁਰ ਵਲੋਂ ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਸ਼ਾਲ ਖੂਨਦਾਨ ਕੈਂਪ ਕਲੱਬ ਪ੍ਰਧਾਨ ਰਜੀਵ ਸ਼ਰਮਾ ਦੀ ਅਗਵਾਈ ਹੇਠ ਪ੍ਰੋਜੈਕਟ ਚੇਅਰਮੈਨ ਲਾਈਨ ਕੁਲਦੀਪ ਬੰਗਾ ਗਹਿਲ ਮਜਾਰੀ ਵਲੋਂ ਅਗਾਂਹ ਵਧੂ ਸੋਚ ਵਾਲੇ ਨੌਜਵਾਨਾਂ ਦੇ ਸਹਿਯੋਗ ਨਾਲ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਪਾਸਟ ਗਵਰਨਰ ਐੱਸ. ਪੀ. ਸੌਂਧੀ ਵਲੋਂ ਰੀਬਨ ਕੱਟ ਕੇ ਕੀਤਾ ਗਿਆ | ਇਸ ਖੂਨਦਾਨ ਕੈਂਪ ਦੌਰਾਨ 35 ਯੂਨਿਟ ਖ਼ੂਨ ਇਕੱਤਰ ਹੋਇਆ | ਇਸ ਮੌਕੇ ਲਾਇਨਜ਼ ਕਲੱਬ ਮੁਕੰਦਪੁਰ ਤੇ ਨੌਜਵਾਨ ਸਭਾ ਮੁਕੰਦਪੁਰ ਵਲੋਂ ਖ਼ੂਨਦਾਨੀਆਂ ਨੂੰ ਸਨਮਾਨ ਪੱਤਰ ਤੇ ਯਾਦਗਾਰੀ ਚਿੰਨ ਦੇ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਪਾਸਟ ਗਵਰਨਰ ਐੱਸ. ਪੀ. ਸੌਂਧੀ ਨੇ ਕਿਹਾ ਕਿ ਲਾਇਨਜ਼ ਕਲੱਬ ਤੇ ਨੌਜਵਾਨ ਸਭਾ ਮੁਕੰਦਪੁਰ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਨੀ ਹੀ ਘੱਟ ਹੈ | ਇਸ ਮੌਕੇ ਪਾਸਟ ਗਵਰਨਰ ਨੇ ਲਾਇਨਜ਼ ਕਲੱਬ ਦੇ ਸਾਰੇ ਅਹੁਦੇਦਾਰਾਂ, ਮੈਂਬਰਾਂ ਨੂੰ ਇੰਟਰਨੈਸ਼ਨਲ ਪਿੰਨ ਲਾ ਕੇ ਸਨਮਾਨਿਤ ਕੀਤਾ | ਇਸ ਮੌਕੇ ਰਣਜੀਤ ਰਾਣਾ ਹੁਸ਼ਿਆਰਪੁਰ, ਅਮਰਜੀਤ ਖਟਕੜ, ਪਿ੍ੰਸੀਪਲ ਕਿਸ਼ਨ ਖਟਕੜ ਨੇ ਕਿਹਾ ਕਿ ਖੂਨ ਦੀ ਮਹੱਤਤਾ ਸਾਨੂੰ ਉਸ ਸਮੇਂ ਹੀ ਸਮਝ ਲੱਗਦੀ ਹੈ ਜਦੋਂ ਕਿਤੇ ਸਾਡਾ ਕੋਈ ਰਿਸ਼ਤੇਦਾਰ ਜਾਂ ਪਰਿਵਾਰਕ ਮੈਂਬਰ ਬਿਮਾਰ ਪਿਆ ਹੋਵੇ ਤੇ ਸਾਨੂੰ ਕਿਸੇ ਪਾਸੋਂ ਵੀ ਖੂਨ ਨਾ ਮਿਲਦਾ ਹੋਵੇ ਇਸ ਲਈ ਹਮੇਸ਼ਾ ਖੂਨਦਾਨ ਕਰਦੇ ਰਹਿਣਾ ਚਾਹੀਦਾ ਹੈ | ਇਸ ਮੌਕੇ ਰਣਜੀਤ ਰਾਣਾ ਹੁਸ਼ਿਆਰਪੁਰ, ਅਸ਼ਵਨੀ ਭਗਾਨੀਆ, ਮੈਡਮ ਮੰਗਲਾ ਦੇਵੀ, ਰਜੀਵ ਸ਼ਰਮਾ ਕਲੱਬ ਪ੍ਰਧਾਨ, ਬਲਜੀਤ ਸਿੰਘ ਲੱਲ, ਗੁਰਮੁਖ ਸਿੰਘ, ਬਲਜਿੰਦਰ ਕੁਮਾਰ ਬਿੱਲਾ, ਮਦਨ ਲਾਲ, ਹਰਦੇਵ ਰਾਮ, ਜਸਵੀਰ ਸਿੰਘ ਰੁਹੇਲਾ ਸਾਬਕਾ ਪ੍ਰਧਾਨ, ਧਰਿੰਦਰ ਬੱਧਣ, ਕੁਲਦੀਪ ਬੰਗਾ ਗਹਿਲ ਮਜਾਰੀ, ਮੋਹਣ ਲਾਲ ਬੀਕਾ, ਹਰਵਿੰਦਰ ਮੰਡੇਰ, ਅਰਜਨ ਦੇਵ, ਹਰੀਸ਼ ਕਟਾਰੀਆ, ਹਰਚਰਨਜੀਤ ਸਿੰਘ, ਗੁਰਦੀਪ ਲਸਾੜਾ, ਡਾਕਟਰ ਨਰੰਜਣ ਪਾਲ ਰਿਟਾ. ਐਸ ਐਮ ਓ, ਮਹਿੰਦਰ ਸਿੰਘ ਰਾਣਾ ਪ੍ਰਧਾਨ, ਗੁਰਪ੍ਰੀਤ ਸਾਧਪੁਰ, ਅਸ਼ੋਕ ਬਖਲੌਰ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਵਾਂਸ਼ਹਿਰ ਦਾਣਾ ਮੰਡੀ 'ਚ ਕਣਕ ਦੇ ਖ਼ਰੀਦ ਪ੍ਰਬੰਧ ਮੱਧਮ ਅਗਲੀ ਖ਼ਬਰ ਬੀ. ਐੱਲ. ਐੱਮ. ਗਰਲਜ਼ ਕਾਲਜ ਵਿਖੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ
Ad Position 24