ਬਲਾਚੌਰ, 17 ਅਪ੍ਰੈਲ (ਦੀਦਾਰ ਸਿੰਘ)-ਬਿਜਲੀ ਉਪਕਰਣਾਂ ਤੇ ਤਾਰਾਂ ਦੀ ਜ਼ਰੂਰੀ ਮੁਰੰਮਤ ਕਰਨ ਲਈ 66 ਕੇ. ਵੀ. ਸਬ ਸਟੇਸ਼ਨ ਬਲਾਚੌਰ ਤੋਂ ਚੱਲਦੇ 11 ਕੇ.ਵੀ ਤਹਿਸੀਲ ਕੰਪਲੈਕਸ ਬਲਾਚੌਰ ਦੀ ਬਿਜਲੀ ਸਪਲਾਈ 18 ਅਪ੍ਰੈਲ ਨੂੰ ਸਵੇਰੇ 11 ਵੱਜੇ ਤੋਂ ਦੁਪਹਿਰ ਇਕ ਵੱਜੇ ਤੱਕ ਬੰਦ ਰਹੇਗੀ, ਇਹ ਜਾਣਕਾਰੀ ਸਬ ਡਵੀਜਨ ਇੰਜੀਨੀਅਰ ਜਸਵਿੰਦਰ ਪਾਲ ਨੇ ਦਿੱਤੀ | ਉਨਾਂ ਕਿਹਾ ਕਿ ਬਿਜਲੀ ਬੰਦ ਕਾਰਨ ਮਹਿੰਦੀਪੁਰ, ਸੈਂਟੀਨਲ ਸਕੂਲ, ਤਹਿਸੀਲ ਕੰਪਲੈਕਸ, ਸਵਰਨ ਮਾਰਕੀਟ, ਸਿਆਣਾ, ਮਨੋਹਰ ਇਨਕਲੇਵ, ਸ਼ਾਂਤੀ ਨਗਰ, ਜਗਤਪੁਰ ਰੋਡ ਆਦਿ ਪ੍ਰਮੁੱਖ ਇਲਾਕੇ ਪ੍ਰਭਾਵਿਤ ਰਹਿਣਗੇ | ਉਨ੍ਹਾਂ ਦੱਸਿਆ ਕਿ ਕੱਟ ਦਾ ਸਮਾਂ ਵਧਾਇਆ ਜਾਂ ਘਟਾਇਆ ਵੀ ਜਾ ਸਕਦਾ |