ਬਹਿਰਾਮ, 17 ਅਪ੍ਰੈਲ (ਨਛੱਤਰ ਸਿੰਘ ਬਹਿਰਾਮ)-ਭਾਰਤੀ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਦੇ ਸਬੰਧ ਵਿੱਚ ਵੱਖ-ਵੱਖ ਪਿੰਡਾਂ ਦੇ ਬੱਚਿਆਂ ਦਾ ਲਿਖਤੀ ਟੈਸਟ ਖਾਨਪੁਰ ਵਿਖੇ ਲਿਆ ਗਿਆ | ਇਸ ਟੈੱਸਟ ਵਿਚ 80 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ, ਜਿਸ ਵਿਚ ਗੁਰਦੇਵ ਸਿੰਘ ਮਾਨ ਅਤੇ ਸ਼੍ਰੀਮਤੀ ਅਮਿ੍ਤ ਕੌਰ ਮਾਨ ਫਰੀ ਇੰਗਲਿਸ਼ ਟਿਊਸ਼ਨ ਸੈਂਟਰ ਬੰਗਾ ਦੇ 25 ਬੱਚਿਆਂ ਨੇ ਸੁਰੇਸ਼ ਕੁਮਾਨ ਚੌਹਾਨ, ਜਸਵਿੰਦਰ ਮਹਿਮੀ, ਨਰੇਸ਼ ਕੁਮਾਰ, ਮੋਹਨ ਬੀਕਾ ਦੀ ਪ੍ਰੇਰਣਾ ਤੇ ਅਗਵਾਈ ਹੇਠ ਟੈਸਟ ਵਿੱਚ ਹਿੱਸਾ ਲਿਆ | ਬੱਚਿਆਂ ਲਈ ਚਾਹ ਪਕੌੜਿਆਂ ਤੇ ਖਾਣੇ ਪ੍ਰਬੰਧ ਵੀ ਕਮੇਟੀ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਸਮਾਜ ਸੇਵੀ ਜਥੇਬੰਦੀਆਂ ਨੂੰ ਇਸ ਕਾਰਜ ਤੋਂ ਸੇਧ ਲੈਣੀ ਚਾਹੀਦੀ ਹੈ, ਕਿਉਕਿ ਬੱਚਿਆਂ ਦੇ ਸਿੱਖਿਅਕ ਮੁਕਾਬਲੇ ਉਨ੍ਹਾਂ ਵਿੱਚ ਪੜ੍ਹਾਈ ਲਈ ਰੁਚੀ ਵਧਾਉਦੇ ਹਨ, ਜਿਸ ਦੀ ਸਾਡੇ ਸਮਾਜ ਨੂੰ ਅਜੋਕੇ ਸਮੇ ਵਿਚ ਬਹੁਤ ਜ਼ਰੂਰਤ ਹੈ |