ਰੱਤੇਵਾਲ, 18 ਅਪ੍ਰੈਲ (ਅਸ਼ੋਕ ਕੁਮਾਰ ਲੀਲ)-ਪਿਛਲੇ ਦਿਨੀਂ ਮੌਸਮ ਖ਼ਰਾਬ ਹੋਣ ਕਰਕੇ ਕਣਕ ਦੀ ਫ਼ਸਲ ਦੀ ਕਟਾਈ ਲੇਟ ਸ਼ੁਰੂ ਹੋਈ | ਪਿਛਲੇ ਚਾਰ ਦਿਨ ਤੋਂ ਦਾਣਾ ਮੰਡੀ ਕਾਠਗੜ੍ਹ ਵਿੱਚ ਜ਼ਿਮੀਂਦਾਰ ਫ਼ਸਲ ਲੈ ਕੇ ਪਹੁੰਚਣੇ ਸ਼ੁਰੂ ਹੋਏ | ਮਾਰਕੀਟ ਕਮੇਟੀ ਦੇ ਮੁਲਾਜ਼ਮ ਜਸਵੀਰ ਸਿੰਘ ਮੀਲੂ ਆੜ੍ਹਤੀ ਨੇ ਦੱਸਿਆ ਕਿ ਮਾਰਕੀਟ ਕਮੇਟੀ ਬਲਾਚੌਰ ਵਲੋਂ ਮੰਡੀ ਵਿੱਚ ਜ਼ਿਮੀਂਦਾਰਾਂ ਦੀ ਹਰੇਕ ਕਿਸਮ ਦੀ ਸਹੂਲਤ ਪੀਣ ਵਾਲੇ ਪਾਣੀ ਅਤੇ ਲਾਈਟਾਂ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ | ਜ਼ਿਮੀਂਦਾਰ ਦੀ ਖ਼ਰੀਦੀ ਗਈ ਫ਼ਸਲ ਨੂੰ ਸਾਂਭਣ ਦੀ ਜ਼ਿੰਮੇਵਾਰੀ ਆੜ੍ਹਤੀਆਂ ਵਲੋਂ ਬਾਖ਼ੂਬੀ ਨਿਭਾਈ ਜਾ ਰਹੀ ਹੈ | ਸਰਕਾਰੀ ਖ਼ਰੀਦ ਏਜੰਸੀ ਮਾਰਕਫੈੱਡ ਦੇ ਮੈਨੇਜਰ ਪਰਮਿੰਦਰ ਬਾਗੜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਾਣਾ ਮੰਡੀ ਕਾਠਗੜਵਿੱਚ ਬੀਤੇ ਦਿਨ ਤੱਕ 7691 ਬੈਗ ਖ਼ਰੀਦ ਕੀਤੀ ਗਈ ਹੈ | ਖ਼ਰੀਦੀ ਫ਼ਸਲ ਦੀ ਰਕਮ ਜ਼ਿਮੀਂਦਾਰਾਂ ਦੇ ਬੈਂਕ ਖਾਤਿਆਂ ਵਿਚ ਪੈਸੇ ਤੁਰੰਤ ਪਾ ਦਿੱਤੇ ਜਾਣਗੇ | ਅੱਜ ਤੱਕ ਮੰਡੀ ਵਿੱਚ ਆੜ੍ਹਤੀਆਂ ਵਲੋਂ ਜਿਨੀ ਵੀ ਫ਼ਸਲ ਖ਼ਰੀਦੀ ਗਈ ਹੈ, ਉਸ ਦਾ ਭੁਗਤਾਨ ਮਾਰਕਫੈੱਡ ਖ਼ਰੀਦ ਏਜੰਸੀ ਵਲੋਂ ਕੀਤਾ ਗਿਆ ਹੈ | ਇਸ ਸਾਲ ਕਣਕ ਦਾ ਸਰਕਾਰੀ ਰੇਟ 2585 ਰੁਪਏ ਪ੍ਰਤੀ ਕਵਿੰਟਲ ਨਿਸ਼ਚਿਤ ਕੀਤਾ ਗਿਆ ਹੈ | ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਨੇ ਫੋਨ ਰਾਹੀਂ ਦੱਸਿਆ ਕਿ ਜ਼ਿਮੀਂਦਾਰਾਂ ਦੀ ਫ਼ਸਲ ਦੇ ਇੱਕ-ਇੱਕ ਦਾਣੇ ਦੀ ਖ਼ਰੀਦ ਸ਼ੁਰੂ ਵਲੋਂ ਸੁਚੱਜੇ ਢੰਗ ਨਾਲ ਕੀਤੀ ਜਾਵੇਗੀ ਅਤੇ ਕਿਸੇ ਵੀ ਜ਼ਿਮੀਂਦਾਰ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ |