08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਧਾਰਮਿਕ ਸਥਾਨ ਤੋਂ ਚੋਰੀ ਕਰਦਾ ਇਕ ਵਿਅਕਤੀ ਗਿ੍ਫਤਾਰ

Ad Position 21
No active advertisement
ਅਜੀਤ ਡੈਸਕ 20-04-2026

ਰਾਹੋਂ, 19 ਅਪ੍ਰੈਲ (ਉਂਕਾਰ ਸਿੰਘ ਰਾਠੌਰ) - ਰਾਹੋਂ ਪੁਲਿਸ ਵਲੋਂ ਬੀਤੇ ਦਿਨ ਧਾਰਮਿਕ ਜਗ੍ਹਾ ਤੋਂ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਹੋਂ ਥਾਣੇ ਦੇ ਮੁਖੀ ਚੌਧਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਥਾਣਾ ਰਾਹੋਂ ਅਧੀਨ ਪੈਂਦੇ ਪਿੰਡ ਸ਼ਾਹਪੁਰ ਪੱਟੀ ਸਥਿਤ ਦਰਬਾਰ ਬਾਬਾ ਤੋੜੇ ਸ਼ਾਹ ਦੇ ਧਾਰਮਿਕ ਸਥਾਨ ਤੋਂ ਇਕ ਵਿਅਕਤੀ ਨੇ ਗੈਸ ਸਿਲੰਡਰ ਅਤੇ 10 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ | ਇਸ ਸਬੰਧੀ ਪੁਖਤਾ ਪੜਤਾਲ ਕਰਕੇ ਕਥਿਤ ਦੋਸ਼ੀ ਨੂੰ ਗਿ੍ਫਤਾਰ ਕਰਕੇ ਮੁਕਦਮਾ ਦਰਜ ਕਰ ਲਿਆ ਹੈ | ਕਥਿਤ ਦੋਸ਼ੀ ਦੀ ਪਹਿਚਾਣ ਸ਼ਸ਼ੀ ਦੇਵ ਉਰਫ਼ ਸ਼ਸ਼ੀ ਕੁਮਾਰ ਪੁੱਤਰ ਜੋਗਿੰਦਰ ਰਾਮ ਵਾਸੀ ਸ਼ਾਹਪੁਰ ਪੱਟੀ ਵਜੋਂ ਹੋਈ ਹੈ |

Ad Position 22
No active advertisement
ਪਿਛਲੀ ਖ਼ਬਰ ਬੇਸਹਾਰਾ ਪਸ਼ੂ ਦੀ ਟੱਕਰ 'ਚ 2 ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਅਗਲੀ ਖ਼ਬਰ ਇਕ ਔਰਤ ਨੇ ਵੇਲਣਾ ਮਾਰ ਕੇ ਦੂਸਰੀ ਔਰਤ ਦਾ ਸਿਰ ਪਾੜਿਆ
Ad Position 24