ਕਾਠਗੜ੍ਹ, 19 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ)- ਰੋਪੜ ਬਲਾਚੌਰ ਨੈਸ਼ਨਲ ਹਾਈਵੇ 'ਤੇ ਨੇੜੇ ਗਿੱਲ ਢਾਬਾ (ਮੁੱਤੋਂ ਪੁਲ) ਦੇ ਕੋਲ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ. ਐਸ. ਐਫ ਟੀਮ ਦੇ ਇੰਚਾਰਜ ਏ. ਐਸ. ਆਈ ਕੁਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਕਿ ਗਿੱਲ ਢਾਬਾ ਨਜ਼ਦੀਕ ਐਕਸੀਡੈਂਟ ਹੋ ਗਿਆ ਤਾਂ ਉਨ੍ਹਾਂ ਨੇ ਤੁਰੰਤ ਮੌਕੇ 'ਤੇ ਜਾ ਕੇ ਦੇਖਿਆ ਕਿ ਇੱਕ ਪਲਸਰ ਮੋਟਰਸਾਈਕਲ ਜਿਸ ਦਾ ਨੰਬਰ ਪੀ ਬੀ 09ਏ. ਏ 0708 ਜਿਸ ਨੂੰ ਸਿਰਾਜ਼ ਪੁੱਤਰ ਫੁਰਾਹਿਨੀ ਹਾਲ ਵਾਸੀ (ਐਲ. ਪੀ. ਯੂ) ਫਗਵਾੜਾ ਚਲਾ ਰਿਹਾ ਸੀ ਅਤੇ ਇਸ ਦੇ ਮਗਰ ਇਸ ਦਾ ਦੋਸਤ ਮੋਟਰਸਾਈਕਲ 'ਤੇ ਬੈਠਾ ਜਿਸ ਦਾ ਨਾਮ ਸੁੱਥਵਰਟ ਪੁੱਤਰ ਗੋਨਜਲਵਾ (ਐਲ. ਪੀ. ਯੂ ) ਹਾਲ ਵਾਸੀ ਫਗਵਾੜਾ ਬੈਠਾ ਸੀ ਇਹ ਦੋਨੋਂ ਮੋਟਰਸਾਈਕਲ ਸਵਾਰ ਬਲਾਚੌਰ ਸਾਇਡ ਤੋਂ ਰੋਪੜ ਸਾਈਡ ਜਾ ਰਹੇ ਸਨ | ਜਦੋਂ ਇਹ ਮੋਟਰਸਾਈਕਲ ਗਿੱਲ ਢਾਬੇ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਅਚਾਨਕ ਇੱਕ ਬੇਸਹਾਰਾ ਪਸ਼ੂ ਆ ਗਿਆ ਜਿਸ ਨੂੰ ਬਚਾਉਣ ਲਈ ਮੋਟਰਸਾਈਕਲ ਸਵਾਰ ਨੇ ਬ੍ਰੇਕ ਮਾਰੀ ਪਰ ਮੋਟਰਸਾਈਕਲ ਦਾ ਸੰਤੁਨਲ ਵਿਗੜਨ ਨਾਲ ਮੋਟਰਸਾਈਕਲ ਬੇਸਹਾਰਾ ਪਸ਼ੂ ਨਾਲ ਟਕਰਾ ਗਿਆ ਅਤੇ ਮੋਟਰਸਾਈਕਲ ਬੇਕਾਬੂ ਹੋ ਕੇ ਝਾੜੀਆਂ ਵਿੱਚ ਜਾ ਵੜਿਆ ਜਿਸ ਵਿੱਚ ਨਾਲ ਦੋਨੋ ਮੋਟਰਸਾਈਕਲ ਸਵਾਰ ਵਿਅਕਤੀ ਗੰਭੀਰ ਜਖਮੀ ਹੋ ਗਏ ਜਿਹਨਾਂ ਨੂੰ ਕਿ ਨੈਸ਼ਨਲ ਹਾਈਵੇ ਅਥਾਰਟੀ ਦੀ ਐਂਬੂਲੈਂਸ ਦੀ ਮਦਦ ਨਾਲ ਇਲਾਜ ਲਈ ਸਰਕਾਰੀ ਹਸਪਤਾਲ ਬਲਾਚੌਰ ਪਹੁੰਚਾਇਆ ਗਿਆ | ਹਾਦਸੇ ਵਿੱਚ ਮੋਟਰਸਾਈਕਲ ਬੁਰੀ ਤਰ੍ਹਾਂ ਨਾਲ ਨੁਕਸਾਨੀਆ ਗਿਆ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ ਇਸ ਹਾਦਸੇ ਦੀ ਸੂਚਨਾ ਕੰਟ੍ਰੋਲਰ ਰੂਮ ਨਵਾਂਸ਼ਹਿਰ ਅਤੇ ਥਾਣਾ ਕਾਠਗੜ੍ਹ ਨੂੰ ਦੇ ਦਿੱਤੀ ਗਈ ਹੈ |