10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਸਰਕਾਰੀ ਪ੍ਰਾਇਮਰੀ ਸਕੂਲ ਰਾਹੋਂ ਨੂੰ ਦਾਨੀ ਸੱਜਣਾਂ ਵਲੋਂ ਕੀਤੇ ਗਏ 6 ਏ.ਸੀ. ਭੇਟ

Ad Position 21
No active advertisement
ਅਜੀਤ ਡੈਸਕ 20-04-2026
ਰਾਹੋਂ, 19 ਅਪ੍ਰੈਲ (ਉਂਕਾਰ ਸਿੰਘ ਰਾਠੋਰ)- ਸਰਕਾਰੀ ਪ੍ਰਾਇਮਰੀ ਸਕੂਲ ਰਾਹੋਂ ਦੇ ਵਿਦਿਆਰਥੀਆਂ ਅਤੇ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਰਾਹੋਂ ਦੇ ਦਾਨੀ ਸੱਜਣਾਂ ਵੱਲੋਂ 6 ਏ. ਸੀ ਭੇਟ ਕੀਤੇ ਗਏ | ਇਸ ਸਕੂਲ ਵਿੱਚ ਸਮੇਂ-ਸਮੇਂ 'ਤੇ ਪਹਿਲਾਂ ਵੀ ਦਾਨੀ ਸੱਜਣਾਂ ਵੱਲੋਂ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਦੇਖਦੇ ਹੋਏ ਸਕੂਲ ਸਹੂਲਤਾਂ ਨੂੰ ਪੂਰਾ ਕਰਨ ਦੀਆਂ ਕੋਸ਼ਿਸ਼ਾਂ ਚੱਲਦੀਆਂ ਰਹਿੰਦੀਆਂ ਹਨ | ਅੱਜ ਪ੍ਰਾਇਮਰੀ ਸਕੂਲ ਰਾਹੋਂ ਨੂੰ ਏ. ਸੀ ਭੇਟ ਕਰਦੇ ਹੋਏ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗੌਰਵ ਗਾਬਾ ਨੇ ਦੱਸਿਆ ਕੇ ਦਾਨੀ ਸੱਜਣਾਂ ਵੱਲੋਂ ਛੇ ਏ.ਸੀ ਭੇਟ ਕੀਤੇ ਜਾਣ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਰਾਹੋਂ ਫੁੱਲ ਏ.ਸੀ ਸਕੂਲ ਬਣ ਗਿਆ ਹੈ | ਜਿਸ ਨਾਲ ਗਰਮੀ ਦੇ ਮੌਸਮ ਵਿੱਚ ਬੱਚਿਆਂ ਨੂੰ ਵੱਡੀ ਰਾਹਤ ਮਿਲੇਗੀ | ਉਥੇ ਹੀ ਗੌਰਵ ਗਾਬਾ ਅਤੇ ਨਗਰ ਕੌਂਸਲ ਦੇ ਪ੍ਰਧਾਨ ਹੇਮੰਤ ਰਣਦੇਵ ਬੌਬੀ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਸਕੂਲ ਦੇ ਬਾਥਰੂਮਾਂ ਦੀ ਰਿਪੇਅਰ ਕੀਤੀ ਜਾਵੇਗੀ ਅਤੇ ਪੀਣ ਵਾਲੇ ਪਾਣੀ ਦੀ ਟੈਂਕੀ ਵੀ ਵੱਡੀ ਰਖਵਾਈ ਜਾਵੇਗੀ | ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾ ਸਕੂਲ ਵਿੱਚ ਪਾਣੀ ਦੇ ਪ੍ਰਬੰਧ ਲਈ ਸਬਮਰਸੀਬਲ ਬੋਰ ਵੀ ਕਰਵਾਇਆ ਜਾ ਚੁੱਕਾ ਹੈ ਅਤੇ ਇਸ ਸਕੂਲ ਨੂੰ ਹੋਰ ਸਹੂਲਤਾਂ ਦੇ ਨਾਲ ਸਕੂਲ ਦੇ ਪੱਧਰ ਨੂੰ ਉੱਚਾ ਚੁੱਕਿਆ ਜਾਵੇਗਾ | ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਸਮੂਹ ਸਕੂਲ ਸਟਾਫ਼ ਮੈਂਬਰ, ਸਮੂਹ ਵਿਦਿਆਰਥੀਆਂ, ਵੱਲੋਂ ਦਾਨੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਸੇਵਾ ਕਰਤਾ ਦੁਕਾਨਦਾਰ ਯੂਨੀਅਨ ਦੇ ਚੇਅਰਮੈਨ ਸਰਬਜੀਤ ਸਿੰਘ ਕਾਲਾ, ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗੌਰਵ ਗਾਬਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹੇਮੰਤ ਰਣਦੇਵ ਬੌਬੀ, ਰਾਜੂ ਚੋਪੜਾ, ਪਿ੍ੰਸੀਪਲ ਮਨਦੀਪ ਕੌਰ, ਸਰਪੰਚ ਜਸਪਾਲ ਸਿੰਘ, ਜਗਦੀਪ ਸਿੰਘ ਪਾਹਵਾ, ਅਰੁਣ ਦੁੱਗਲ, ਸੁਖਪ੍ਰੀਤ ਸਿੰਘ, ਆਸ਼ੂ ਦਿਗਵਾ, ਰੋਹਿਤ ਜੈਨ, ਜਤਿੰਦਰ ਕੁਮਾਰ ਮਹਿੰਮੀ, ਬੱਲੀ ਕਾਹਲੋਂ, ਮਨੋਹਰ ਲਾਲ, ਮਨਮੋਹਨ ਸਿੰਘ ਚੱਢਾ, ਬਿਕਰਮਜੀਤ ਸਿੰਘ, ਰਜਿੰਦਰ ਕੁਮਾਰ ਮੀਲੂ, ਮਨਦੀਪ ਕੁਮਾਰ, ਨੀਸ਼ੁ ਬਾਲਾ, ਆਰਤੀ ਚੋਪੜਾ, ਸਰਦਾਰ ਸਿੰਘ, ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਅੰਗਦ ਦੇਵ ਜੀ ਦੇ 552ਵੇਂ ਆਗਮਨ ਪੁਰਬ ਨੂੰ ਸਮਰਪਿਤ 11 ਦਿਨਾ ਰਾਤਰੀ ਗੁਰਮਤਿ ਸਮਾਗਮਾਂ ਦੀ ਹੋਈ ਸੰਪੂਰਨਤਾ ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ 'ਚ ਐਮ. ਕਾਮ ਦੀਆਂ ਵਿਦਿਆਰਥਣਾਂ ਸਮੈਸਟਰ ਤਿੰਨ ਦੀ ਪ੍ਰੀਖਿਆ 'ਚ ਛਾਈਆਂ
Ad Position 24