12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਪਿੰਡ ਮੱਲੂਪੋਤਾ ਵਿਖੇ ਖ਼ੂਨਦਾਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 22-04-2026
ਬੰਗਾ, 21 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪਿੰਡ ਮੱਲੂਪੋਤਾ ਦੇ ਅਸਥਾਨ 'ਤੇ ਡਾ: ਬੀ ਆਰ ਅੰਬੇਡਕਰ ਕਮੇਟੀ ਮੱਲੂਪੋਤਾ ਵਲੋਂ ਡਾ. ਬੀ. ਆਰ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ | ਪਿੰਡ ਦੇ ਐਨ. ਆਰ. ਆਈ ਸੱਜਣਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ਦੀ ਸਫਲਤਾ ਵਿੱਚ ਸਾਬਕਾ ਸਰਪੰਚ ਮਲਕੀਤ ਚੰਦ, ਹਰਪ੍ਰੀਤ ਹੈਪੀ, ਕੁਲਵਿੰਦਰ ਕੌਰ ਸਰਪੰਚ, ਸਤਨਾਮ ਢੰਡਾ, ਮਨੋਹਰ ਲਾਲ, ਬਿਬੇਕ ਚੁੰਬਰ, ਕਮਲਾ ਦੇਵੀ ਬਲਾਕ ਕੋਆਰਡੀਨੇਟਰ, ਭੁਪਿੰਦਰ ਰਾਮ ਬਿੰਦੀ ਸਾਬਕਾ ਪੰਚ, ਹਰਭਜਨ ਲਾਲ ਅਤੇ ਅਮਰਜੀਤ ਸਿੰਘ ਆਦਿ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ | ਇਸ ਮੌਕੇ 'ਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾਕਟਰਾਂ ਦੀ ਟੀਮ ਵੱਲੋਂ 51 ਯੂਨਿਟ ਖੂਨ ਇਕੱਤਰ ਕੀਤਾ ਗਿਆ | ਇਸ ਮੌਕੇ 'ਤੇ ਖ਼ੂਨ ਦਾਨ ਕਰਨ ਵਾਲੇ ਦਾਨੀ ਸੱਜਣਾਂ ਨੂੰ ਕਮੇਟੀ ਵੱਲੋਂ ਦੁੱਧ ਆਦਿ ਖਾਧ ਪਦਾਰਥਾਂ ਦੀ ਰਿਫਰੈਸ਼ਮੈਂਟ ਦਿੱਤੀ ਗਈ | ਮੁੱਖ ਪ੍ਰਬੰਧਕ ਮਲਕੀਤ ਚੰਦ ਸਾਬਕਾ ਸਰਪੰਚ ਨੇ ਕਿਹਾ ਕਿ ਹਰ ਨਿਰੋਗ ਵਿਅਕਤੀ ਖੂਨਦਾਨ ਕਰ ਸਕਦਾ ਹੈ | ਸਾਧਾਰਨ ਖੁਰਾਕ ਨਾਲ ਖ਼ੂਨ ਦਾ ਲੈਵਲ ਆਪਣੇ ਆਪ ਪੂਰਾ ਹੋ ਜਾਂਦਾ ਹੈ |
Ad Position 22
No active advertisement
ਪਿਛਲੀ ਖ਼ਬਰ ਸਰਹਾਲ ਨੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਸਨਾਤਨ ਧਰਮ ਸਭਾ ਬਲਾਚੌਰ ਦੀ ਹੋਈ ਇਕੱਤਰਤਾ
Ad Position 24