12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਸਰਹਾਲ ਨੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

Ad Position 21
No active advertisement
ਅਜੀਤ ਡੈਸਕ 22-04-2026
ਬਹਿਰਾਮ, 21 ਅਪ੍ਰੈਲ (ਨਛੱਤਰ ਸਿੰਘ ਬਹਿਰਾਮ)-ਦਾਣਾ ਮੰਡੀ ਬਹਿਰਾਮ ਵਿੱਚ ਕਣਕ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਸੀਨੀਅਰ ਆਪ ਆਗੂ ਕੁਲਜੀਤ ਸਰਹਾਲ ਵਾਈਸ ਚੇਅਰਮੈਨ ਜਲ ਸਰੋਤ ਪ੍ਰਬੰਧਨ ਪੰਜਾਬ ਨੇ ਆੜ੍ਹਤੀਆਂ ਅਤੇ ਕਿਸਾਨ ਗੁਰਮੁੱਖ ਸਿੰਘ ਅਨੋਖਰਵਾਲ ਦਾ ਮੂੰਹ ਮਿੱਠਾ ਕਰਵਾ ਕੇ ਕਰਵਾਈ | ਉਪਰੰਤ ਉਨ੍ਹਾਂ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਉਕਤ ਮੰਡੀ ਵਿੱਚ ਤਿੰਨ ਖ਼ਰੀਦ ਏਜੰਸੀਆਂ ਕਣਕ ਦੀ ਖ਼ਰੀਦ ਕਰ ਰਹੀਆਂ ਹਨ ਜਿਨ੍ਹਾਂ ਵਿੱਚ ਮਾਰਕਫੈੱਡ, ਪਨਸਪ ਅਤੇ ਵੇਅਰਹਾਊਸ ਹਨ | 19 ਅਪ੍ਰੈਲ ਤੱਕ 33949 ਕੁਇੰਟਲ ਕਣਕ ਦੀ ਖ਼ਰੀਦ ਹੋ ਚੁੱਕੀ ਹੈ | ਕਿਸਾਨਾਂ ਨੂੰ ਹੁਣ ਮੰਡੀਆਂ ਵਿਚ ਬੈਠਣਾ ਨਹੀਂ ਪਵੇਗਾ | ਮਜ਼ਦੂਰਾਂ, ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ, ਫ਼ਸਲ ਦਾ ਭੁਗਤਾਨ ਵੀ ਨਾਲ ਹੀ ਕੀਤਾ ਜਾਵੇਗਾ | ਇਸ ਮੌਕੇ ਬਲਵੀਰ ਕਰਨਾਣਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਗੁਰਮਿੰਦਰ ਸਿੰਘ ਕੱਟ ਸੀਨੀਅਰ ਆਗੂ, ਜਗਜੀਤ ਸਿੰਘ ਬਲਾਕੀਪੁਰ ਸੀਨੀਅਰ 'ਆਪ' ਆਗੂ, ਦਲਜੀਤ ਸਿੰਘ ਖਟਕੜ ਬਲਾਕ ਪ੍ਰਧਾਨ 'ਆਪ' ਕਿਸਾਨ ਵਿੰਗ, ਗੁਰਮਿੰਦਰ ਸਿੰਘ ਡਿੰਪਲ ਸਰਪੰਚ ਮੱਲ੍ਹਾ ਸੋਢੀਆਂ, ਸੁਰਿੰਦਰ ਕੁਮਾਰ ਪਿੰਕੀ, ਸੁਰਿੰਦਰ ਕੁਮਾਰ ਚੱਢਾ ਸਰਹਾਲ ਕਾਜ਼ੀਆਂ, ਬਲਦੇਵ ਸਿੰਘ ਜੱਸੋਮਜਾਰਾ, ਮੋਹਣ ਲਾਲ ਸਰਪੰਚ ਬਹਿਰਾਮ, ਹਰਜੀਤ ਸਿੰਘ ਅਟਵਾਲ ਫਰਾਲਾ, ਬਲਵੀਰ ਰਾਮ ਪੰਚ, ਸੁਦਾਗਰ ਰਾਮ ਸਾਬਕਾ ਸਰਪੰਚ ਭਰੋਮਜਾਰਾ, ਗੁਰਪਾਲ ਸਿੰਘ ਪੰਚ, ਹੁਸਨ ਲਾਲ, ਮੁਕੇਸ਼ ਕੁਮਾਰ ਤੇ ਬਿੱਟੂ ਬਹਿਰਾਮ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗਰਮੀ ਦੀ ਲਹਿਰ ਤੋਂ ਬਚਣ ਲਈ ਸੁਚੇਤ ਰਹਿਣ ਦੀ ਲੋੜ- ਡਾ. ਨੀਨਾ ਸ਼ਾਂਤ ਅਗਲੀ ਖ਼ਬਰ ਪਿੰਡ ਮੱਲੂਪੋਤਾ ਵਿਖੇ ਖ਼ੂਨਦਾਨ ਕੈਂਪ ਲਗਾਇਆ
Ad Position 24