26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਕਣਕ ਦੀ ਚੁਕਾਈ ਨਾ ਹੋਣ ਕਰਕੇ ਮੰਡੀਆਂ 'ਚ ਲੱਗੇ ਬੋਰੀਆਂ ਦੇ ਅੰਬਾਰ

Ad Position 21
No active advertisement
ਅਜੀਤ ਡੈਸਕ 23-04-2026
ਮੁਕੰਦਪੁਰ, 22 ਅਪ੍ਰੈਲ (ਅਮਰੀਕ ਸਿੰਘ ਢੀਂਡਸਾ)-ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪਹਿਲੀ ਅਪ੍ਰੈਲ ਤੋਂ ਕਣਕ ਦੀ ਖ਼ਰੀਦ ਕੀਤੇ ਜਾਣ ਦੇ ਦਾਅਵੇ ਹਵਾ ਵਿੱਚ ਹੀ ਰਹਿ ਗਏ, ਜਦ ਕਿ 15 ਅਪ੍ਰੈਲ ਨੂੰ ਕਣਕ ਦੀ ਖਰੀਦ ਮੰਡੀਆਂ ਵਿੱਚ ਸ਼ੁਰੂ ਹੋਈ | ਉਸ ਤੋਂ ਬਾਅਦ ਵੀ ਬਾਰਦਾਨੇ ਦੀ ਕਮੀ ਅਜੇ ਤੱਕ ਵੀ ਬਹੁਤੀਆਂ ਮੰਡੀਆਂ ਵਿੱਚ ਰੜਕ ਰਹੀ ਹੈ | ਕੇਂਦਰ ਦੀ ਏਜੰਸੀ ਐੱਫ.ਸੀ.ਆਈ. ਦੇ ਖਰੀਦ ਪ੍ਰਬੰਧਾਂ ਨਾਲੋਂ ਪੰਜਾਬ ਸਰਕਾਰ ਭਾਵੇਂ ਥੋੜਾ ਅੱਗੇ ਰਹੀ ਹੈ | ਭਾਵੇਂ ਕਿ ਪੰਜਾਬ ਵਿੱਚ 85 ਫੀਸਦੀ ਕਣਕ ਕਟਾਈ ਦਾ ਕੰਮ ਸਮਾਪਤ ਹੋ ਚੁੱਕਾ ਹੈ | ਇੱਕ ਹਫਤੇ ਦੇ ਵਿੱਚ ਮਸ਼ੀਨਰੀ ਨਾਲ ਕਣਕ ਅਤੇ ਤੂੜੀ ਬਣਾਉਣ ਦੇ ਵੱਡੇ ਕਾਰਜ ਨੂੰ ਕਿਸਾਨਾਂ ਨੇ ਦਿਨ-ਰਾਤ ਮਿਹਨਤ ਕਰਕੇ ਸਮੇਟਣ ਦੀ ਕੰਗਾਰ 'ਤੇ ਕਰ ਲਿਆ ਹੈ, ਪਰ ਮੰਡੀਆਂ ਵਿਚ ਖਰੀਦੀ ਹੋਈ ਕਣਕ ਦੀ ਚੁਕਾਈ ਨਾ ਹੋਣ ਕਰਕੇ ਨਵੀਂ ਕਣਕ ਢੇਰੀ ਕਰਨ ਲਈ ਥਾਂ ਨਹੀਂ ਮਿਲਦੀ, ਜਿਸ ਕਾਰਨ ਕਿਸਾਨਾਂ ਨੂੰ ਕਟਾਈ ਉਪਰੰਤ ਕਣਕ ਢੇਰੀ ਕਰਨ ਵਿੱਚ ਦਿੱਕਤ ਆ ਰਹੀ ਹੈ ਅਤੇ ਇਸ ਦੇ ਨਾਲ ਖਰੀਦ ਪ੍ਰਬੰਧ ਵੀ ਪ੍ਰਭਾਵਿਤ ਹੋ ਰਹੇ ਹਨ | ਆੜਤੀ ਆਸੋਸੀਏਸ਼ਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਲਦੀ ਤੋਂ ਜਲਦੀ ਮੰਡੀਆਂ ਵਿਚੋਂ ਕਣਕ ਦੀ ਲਿਫਟਿੰਗ ਕਰਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਨਸ਼ੇ ਦਾ ਸੇਵਨ ਕਰਦਾ ਨੌਜਵਾਨ ਕਾਬੂ ਅਗਲੀ ਖ਼ਬਰ ਲਿੰਗ ਜਾਂਚ ਦੀ ਉਲੰਘਣਾ ਕਰਨ 'ਤੇ ਜੇਲ੍ਹ ਤੱਕ ਪਹੁੰਚੇਗੀ ਗੱਲ- ਡਾ. ਕਿਰਪਾਲ
Ad Position 24