26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਪੁਲਿਸ ਵਲੋਂ ਨਸ਼ੇ ਦਾ ਸੇਵਨ ਕਰਦਾ ਨੌਜਵਾਨ ਕਾਬੂ

Ad Position 21
No active advertisement
ਅਜੀਤ ਡੈਸਕ 23-04-2026
ਰਾਹੋਂ, 22 ਅਪ੍ਰੈਲ (ਉਂਕਾਰ ਸਿੰਘ ਰਾਠੋਰ)-ਐੱਸ. ਐੱਚ. ਓ. ਚੌਧਰੀ ਵਰਿੰਦਰ ਕੁਮਾਰ ਨੇ ਆਖਿਆ ਕਿ ਚੌਂਕੀ ਇੰਚਾਰਜ ਸ਼ੇਖਾਂ ਮਜ਼ਾਰਾ ਏ. ਐੱਸ. ਆਈ. ਸਤਨਾਮ ਸਿੰਘ ਰੰਧਾਵਾ ਅਤੇ ਪੁਲਿਸ ਪਾਰਟੀ ਜਦੋਂ ਗਸ਼ਤ ਕਰਦੀ ਹੋਈ ਰਾਹੋਂ ਤੋਂ ਘੱਕੇਵਾਲ ਰੋਡ ਹੁੰਦੇ ਹੋਏ ਨਹਿਰ ਦੇ ਨਾਲ-ਨਾਲ ਤੋਂ ਹੋ ਕੇ ਰਾਹੋਂ ਨਵਾਂਸ਼ਹਿਰ ਮੇਨ ਰੋਡ ਵੱਲ ਜਾ ਰਹੀ ਸੀ ਤਾਂ ਨਹਿਰ ਕਲੋਨੀ ਕੋਲ ਇੱਕ ਨੌਜਵਾਨ ਸ਼ੱਕੀ ਹਾਲਤ 'ਚ ਝਾੜੀਆਂ ਕੋਲ ਹਰਕਤ ਕਰਦਾ ਦਿਖਾਈ ਦਿੱਤਾ, ਉਸ ਨੂੰ ਫੜਨ ਉਪਰੰਤ ਉਸ ਕੋਲੋਂ ਸਿਲਵਰ ਪੇਪਰ, ਲਾਈਟਰ, ਮਰੋੜਿਆ ਹੋਇਆ 10 ਰੁਪਏ ਦਾ ਨੋਟ, ਖਾਲੀ ਪਾਣੀ ਦੀ ਬੋਤਲ ਆਦਿ ਬਰਾਮਦ ਹੋਈ | ਪੁਲਿਸ ਪਾਰਟੀ ਵਲੋਂ ਉਸ ਨੂੰ ਮੌਕੇ 'ਤੇ ਕਾਬੂ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ, ਥਾਣਾ ਮੁਖੀ ਨੇ ਆਖਿਆ ਕਿ ਨੌਜਵਾਨ ਨੂੰ ਗਿ੍ਫਤਾਰ ਕਰ ਲਿਆ ਹੈ ਤੇ ਉਸਦੀ ਪਹਿਚਾਣ ਰਾਜ ਕੁਮਾਰ ਪੁੱਤਰ ਸਵਰਨਜੀਤ ਸਿੰਘ ਵਾਸੀ ਪਿੰਡ ਕਰੀਹਾ, ਥਾਣਾ ਸਦਰ ਨਵਾਂਸ਼ਹਿਰ ਵਜੋਂ ਹੋਈ | ਚੌਧਰੀ ਵਰਿੰਦਰ ਕੁਮਾਰ ਨੇ ਆਖਿਆ ਕਿ ਨੌਜਵਾਨ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛ-ਗਿੱਛ ਲਈ ਰਿਮਾਂਡ ਹਾਸਿਲ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਮਨਜ਼ੂਰੀ ਤੋਂ ਬਿਨਾਂ ਟਿਊਬਵੈੱਲ ਤੇ ਸਬਮਰਸੀਬਲ ਪੰਪ ਲਗਾਉਣ 'ਤੇ ਪਾਬੰਦੀ ਅਗਲੀ ਖ਼ਬਰ ਕਣਕ ਦੀ ਚੁਕਾਈ ਨਾ ਹੋਣ ਕਰਕੇ ਮੰਡੀਆਂ 'ਚ ਲੱਗੇ ਬੋਰੀਆਂ ਦੇ ਅੰਬਾਰ
Ad Position 24