ਬੰਗਾ, 23 ਅਪ੍ਰੈਲ (ਧਰਮਵੀਰ ਪਾਲ)-ਬੰਗਾ ਹਲਕੇ ਦੇ ਵਿਕਾਸ ਕਾਰਜਾਂ ਲਈ 'ਰੰਗਲਾ ਪੰਜਾਬ ਮੁਹਿੰਮ' ਤਹਿਤ ਡਾਕਟਰ ਸੁਖਵਿੰਦਰ ਸੁੱਖੀ ਹਲਕਾ ਵਿਧਾਇਕ ਬੰਗਾ ਨੇ ਢਾਈ ਕਰੋੜ ਰੁਪਏ ਦੇ ਚੈੱਕ ਪਿੰਡਾਂ ਦੀਆਂ ਪੰਚਾਇਤਾਂ ਨੂੰ ਭੇਟ ਕੀਤੇ | ਉਹਨਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਪਿੰਡਾਂ ਨੂੰ ਵੀ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਦਾ ਵਾਅਦਾ ਕੀਤਾ | ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੰਗਾ ਹਲਕੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਢਾਈ ਕਰੋੜ ਦੇ ਚੈੱਕ ਵੰਡੇ ਗਏ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਹਰ ਪਿੰਡ ਵਿਚ ਨੌਜਵਾਨਾਂ ਲਈ ਜਿੰਮ ਬਣਾਏ ਜਾਣਗੇ ਤੇ ਪਿੰਡ ਵਿਚ ਵੱਡੇ ਸਟੇਡੀਅਮ ਉਸਾਰੇ ਜਾਣਗੇ ਜਿਸ ਨਾਲ ਨੌਜਵਾਨ ਦਾ ਖੇਡਾਂ ਵੱਲ ਰੁਝਾਨ ਵਧੇਗਾ | ਉਹਨਾਂ ਕਿਹਾ ਕਿ ਬੱਚਿਆਂ ਲਈ ਸੁੰਦਰ ਪਾਰਕਾਂ ਤੇ ਝੂਲੇ ਲਗਾਏ ਜਾਣਗੇ ਅਤੇ ਲੜਕੀਆਂ ਵਾਸਤੇ ਵੀ ਜਿੰਮ ਬਣਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਔਰਤਾਂ ਨਾਲ ਕੀਤਾ ਵਾਅਦਾ ਵੀ ਸਰਕਾਰ ਵਲੋਂ ਪੂਰਾ ਕੀਤਾ ਗਿਆ ਜਿਸ ਵਿੱਚ ਔਰਤਾਂ ਨੂੰ ਹਜ਼ਾਰ ਰੁਪਏ ਤੇ ਐੱਸ. ਸੀ. ਔਰਤਾਂ ਨੂੰ 1500 ਰੁਪਏ ਦੀ ਰਾਸ਼ੀ ਉਹਨਾਂ ਦੇ ਅਕਾਊਾਟ ਵਿਚ ਪਾਈ ਜਾਵੇਗੀ | ਉਨ੍ਹਾਂ ਕਿਹਾ ਕਿ ਹਲਕੇ ਦੀਆਂ ਸਾਰੀਆਂ ਸੜਕਾਂ ਨਵੀਆਂ ਬਣਾਈਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਲੋਕਾਂ ਨੂੰ ਧੋਖੇ ਵਿਚ ਰੱਖਿਆ ਪਰ ਸਾਡੀ ਸਰਕਾਰ ਨੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ | ਇਸ ਮੌਕੇ ਸੋਹਣ ਲਾਲ ਢੰਡਾ ਜ਼ਿਲ੍ਹਾ ਪਰਿਸ਼ਦ ਮੈਂਬਰ, ਪਵਨਜੀਤ ਸਿੰਘ ਸਿੱਧੂ ਸੰਗਠਨ ਹਲਕਾ ਇੰਚਾਰਜ, ਦਿਨੇਸ਼ ਸੂਰੀ ਸੀਨੀਅਰ ਆਗੂ, ਮੀਨਾ ਕੁਮਾਰੀ, ਅਮਰਜੀਤ ਖਟਕੜ, ਡਾਕਟਰ ਰਾਹੁਲ ਕਪਲ, ਨਰਿੰਦਰ ਖਾਨਖਾਨਾ, ਜਗਤ ਸਿੰਘ ਪਠਲਾਵਾ, ਪਿਆਰਾ ਰਾਮ ਸਰਪੰਚ ਹੀਉਂ, ਅਵਤਾਰ ਸਿੰਘ ਪਠਲਾਵਾ, ਮੋਹਨ ਲਾਲ ਕੁਲਥਮ, ਰੋਸ਼ਨ ਲਾਲ, ਹਰ ਭਗਵੰਤ ਸਿੰਘ ਸੱਲਾਂ, ਹਰਪ੍ਰੀਤ ਰਾਮਪੁਰ, ਤਰਸੇਮ ਲਾਲ ਝੱਲੀ, ਗੁਰਨੇਕ ਸਿੰਘ, ਦੇਸ ਰਾਜ ਖਾਨਖਾਨਾ, ਰਵੀ ਕੁਮਾਰ ਮੁਕੰਦਪੁਰ, ਦੇਸ ਰਾਜ, ਦੀਪਾ ਤੇ ਹੋਰ ਪਾਰਟੀ ਵਰਕਰ ਮੌਜੂਦ |