ਬੰਗਾ, 23 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਹਲਕਾ ਬੰਗਾ ਦੇ ਪਿੰਡ ਅਟਾਰੀ ਵਿਖੇ 'ਮੇਰਾ ਘਰ ਮੇਰੇ ਨਾਮ' ਯੋਜਨਾ' ਦੀ ਸ਼ੁਰੂਆਤ ਡਾ. ਸੁਖਵਿੰਦਰ ਸੁੱਖੀ ਵਿਧਾਇਕ ਹਲਕਾ ਬੰਗਾ ਵਲੋਂ ਕੀਤੀ ਗਈ | ਇਸ ਤਹਿਤ 226 ਘਰਾਂ ਨੂੰ ਰਜਿਸਟਰੀਆਂ ਸੌਂਪੀਆਂ ਗਈਆਂ | ਇਸ ਮੌਕੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸਕੀਮ ਲਾਲ ਲਕੀਰ (ਆਬਾਦੀ ਦੇਹ) ਵਿੱਚ ਬਣੇ ਘਰਾਂ ਦੇ ਰਹਿਣ ਵਾਲਿਆਂ ਲਈ ਇੱਕ ਵੱਡੀ ਰਾਹਤ ਹੈ | ਹੁਣ ਉਹਨਾਂ ਕੋਲ ਆਪਣੀ ਜਾਇਦਾਦ ਦੀ ਕਾਨੂੰਨੀ ਮਾਲਕੀ ਦਾ ਪੱਕਾ ਸਬੂਤ ਹੋਵੇਗਾ | ਇਹ ਪਰਿਵਾਰ ਆਪਣੀ ਜਾਇਦਾਦ ਨੂੰ ਬੈਂਕ ਲੋਨ ਜਾਂ ਹੋਰ ਵਿੱਤੀ ਸਹੂਲਤਾਂ ਲਈ ਵਰਤ ਸਕਣਗੇ |