21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਬਾਬਾ ਬਾਲਕ ਨਾਥ ਮੰਦਰ ਮਜਾਰੀ ਵਿਖੇ ਭੰਡਾਰਾ ਤੇ ਜਾਗਰਣ ਕਰਵਾਇਆ

Ad Position 21
No active advertisement
ਅਜੀਤ ਡੈਸਕ 24-04-2026
ਮਜਾਰੀ/ਸਾਹਿਬਾ, 23 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)-ਬਾਬਾ ਬਾਲਕ ਨਾਥ ਮੰਦਰ ਕਸਬਾ ਮਜਾਰੀ ਵਿਖੇ ਭਗਤ ਕੁਲਵਰਨ ਸਿੰਘ ਦੀ ਅਗਵਾਈ ਹੇਠ ਦੋ ਦਿਨਾਂ ਭੰਡਾਰਾ ਤੇ ਜਾਗਰਣ ਕਰਵਾਇਆ ਗਿਆ | ਪਹਿਲੇ ਦਿਨ ਸੰਗਤਾਂ ਵਲੋਂ ਬਾਬਾ ਬਾਲਕ ਨਾਥ ਗੁਫ਼ਾ ਅਤੇ ਮਾਤਾ ਨੈਣਾਂ ਦੇਵੀ ਮੰਦਰ ਹਿਮਾਚਲ ਪ੍ਰਦੇਸ਼ ਤੋਂ ਜੋਤਾਂ ਲਿਆਂਦੀਆਂ ਗਈਆਂ | ਦੂਸਰੇ ਦਿਨ ਸਵੇਰ ਵੇਲੇ ਹਵਨ ਪੂਜਾ ਕੀਤੀ ਗਈ, ਉਪਰੰਤ ਧਾਰਮਿਕ ਸਟੇਜ ਦਾ ਆਗਾਜ਼ ਕੀਤਾ ਗਿਆ, ਜਿਸ ਵਿਚ ਦਿਨ ਵੇਲੇ ਭਜਨ ਗਾਇਕ ਪ੍ਰੀਤ, ਸ਼ਾਹਿਦ ਅਲੀ ਤੇ ਭੱਟੀ ਕੰਗਣਾਂ ਵਲੋਂ ਆਪਣੇ-ਆਪਣੇ ਭਜਨਾਂ ਰਾਹੀ ਬਾਬੇ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਰਾਤ ਦੇ ਸਮੇਂ ਫਿਰ ਸਟੇਜ ਦਾ ਅਗਾਜ ਕੀਤਾ ਗਿਆ, ਜਿਸ ਵਿਚ ਬੰਟੀ ਸ਼ਹਿਜ਼ਾਦਾ, ਬਲਕਾਰ ਕੈਂਥ ਅਤੇ ਬੱਲੀ ਬੈਂਸ ਵਲੋਂ ਬਾਬਾ ਜੀ ਤੇ ਮਾਤਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਸੰਗਤਾਂ ਵਾਸਤੇ ਦਿਨ ਰਾਤ ਲੰਗਰ ਲਗਾਇਆ ਗਿਆ | ਇਸ ਮੌਕੇ ਸੋਹਣ ਸਿੰਘ, ਕਸ਼ਮੀਰ ਸਿੰਘ, ਮੋਹਣ ਸਿੰਘ, ਪਰਮਜੀਤ ਸਿੰਘ ਸੋਢੀ, ਰਣਜੀਤ ਸਿੰਘ, ਮੱਖਣ ਸਿੰਘ, ਸੇਵਾ ਸਿੰਘ, ਗੁਰਚਰਨ ਸਿੰਘ, ਬਲਵੀਰ ਸਿੰਘ, ਹਰਭਜਨ ਸਿੰਘ, ਜਸਵਿੰਦਰ ਸਿੰਘ, ਮੋਹਣ ਲਾਲ, ਸਤਵਿੰਦਰ ਸਿੰਘ, ਜੱਸੀ ਚਣਕੋਆ, ਗੁਰਮੁੱਖ ਸਿੰਘ, ਸਰਬਜੀਤ ਸਿੰਘ, ਹਰਭਜਨ ਕੌਰ, ਤਰਸੇਮ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੰਗਾ ਹਲਕੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਡਾ. ਸੁੱਖੀ ਨੇ ਢਾਈ ਕਰੋੜ ਦੇ ਚੈੱਕ ਵੰਡੇ ਅਗਲੀ ਖ਼ਬਰ ਪੰਜਾਬੀ ਚੌਕਸ ਰਹਿਣ, ਜਵਾਨੀ ਨੂੰ ਕੁਰਾਹੇ ਪਾਉਣ ਦਾ ਯਤਨ ਹੋਇਆ ਤੇਜ਼- ਕਰਨ ਸਿੰਘ ਰਾਣਾ
Ad Position 24