ਟੱਪਰੀਆਂ ਖੁਰਦ/ਪੋਜੇਵਾਲ ਸਰਾਂ, 24 ਅਪ੍ਰੈਲ (ਬੂਥਗੜ੍ਹੀਆ, ਨਵਾਂਗਰਾਂਈ)-ਸਤਿਗੁਰੂ ਬ੍ਰਹਮ ਸਾਗਰ ਜੀ ਮਹਾਰਾਜ ਭੂਰੀਵਾਲਿਆਂ ਦੀ ਗੁਰਗੱਦੀ ਦੇ ਤੀਸਰੇ ਗੁਰੂਗੱਦੀ ਨਸ਼ੀਨ ਸਤਿਗੁਰੂ ਬ੍ਰਹਮਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਦੀ 24ਵੀਂ ਬਰਸੀ ਦੇ ਤਿੰਨ ਦਿਨਾਂ ਵਿਸ਼ਾਲ ਸੰਤ ਸਮਾਗਮ ਦੀ ਆਰੰਭਤਾ 'ਤੇ ਬਾਣੀ ਦੇ ਪ੍ਰਕਾਸ਼ ਸ੍ਰੀ ਛੂਡਾਣੀ ਧਾਮ ਦੇ ਮਹੰਤ ਦਿਯਾ ਸਾਗਰ ਜੀ ਮੇਹਰਬਾਨ 29 ਅਪ੍ਰੈਲ ਨੂੰ ਸਵੇਰੇ 10 ਵਜੇ ਆਰੰਭ ਕਰਨਗੇ | ਸਮਾਗਮ ਦੀ ਜਾਣਕਾਰੀ ਦਿੰਦਿਆਂ ਸਤਿਗੁਰੂ ਲਾਲ ਦਾਸ ਬ੍ਰਹਮਾ ਨੰਦ ਭੂਰੀਵਾਲੇ ਗਰੀਬਦਾਸੀ ਚੈਰੀਟੇਬਲ ਟਰੱਸਟ ਦੇ ਮੈਂਬਰਾਂ ਨੇ ਦੱਸਿਆ ਕਿ ਭੂਰੀਵਾਲੇ ਗੁਰਗੱਦੀ ਪਰੰਪਰਾਂ ਦੇ ਵਰਤਮਾਨ ਗੱਦੀ ਨਸ਼ੀਨ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਹੋਣ ਜਾ ਰਹੇ ਵਿਸ਼ਾਲ ਸੰਤ ਸਮਾਗਮ ਵਿੱਚ ਵੱਡੀ ਗਿਣਤੀ ਵਿਚ ਸੰਗਤਾਂ ਸੇਵਾ ਦੇ ਸਬੰਧ ਵਿੱਚ ਬ੍ਰਹਮ ਨਿਵਾਸ ਆਸ਼ਰਮ ਅਤੇ ਨਿਰਮਾਣ ਕਲਾ ਭਵਨ ਪੋਜੇਵਾਲ ਵਿਖੇ ਪਹੁੰਚ ਰਹੀਆਂ ਹਨ ਅਤੇ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ ਉਨ੍ਹਾਂ ਨੇ ਦੱਸਿਆ ਕਿ 29 ਅਪ੍ਰੈਲ ਨੂੰ ਪਾਠ ਪ੍ਰਕਾਸ਼ ਹੋਣਗੇ ਇਸ ਸ਼ੁੱਭ ਅਵਸਰ 'ਤੇ ਗਰੀਬਦਾਸੀ ਸਰਬਉੱਚ ਪੀਠ ਦੇ ਮੁੱਖ ਪੀਠਾਦੀਸ਼ਵਰ ਸ਼੍ਰੀ ਮਹੰਤ ਦਿਯਾ ਸਾਗਰ ਜੀ ਛੂਡਾਣੀ ਧਾਮ ਵਾਲੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਪਾਠ ਪ੍ਰਕਾਸ਼ ਆਰੰਭ ਕਰਨਗੇ 30 ਅਪ੍ਰੈਲ ਨੂੰ ਮੱਧ ਦੀ ਬਾਣੀ ਦੇ ਭੋਗ ਵੀ ਪਾਏ ਜਾਣਗੇ ਉਪਰੰਤ ਵੱਖ-ਵੱਖ ਬਿਮਾਰੀਆਂ ਦੇ ਮੈਡੀਕਲ ਕੈਂਪ ਤੇ ਖੂਨਦਾਨ ਕੈਂਪ ਵੀ ਲਗਾਏ ਜਾਣਗੇ | ਸਮਾਗਮ ਦੇ ਅੰਤਿਮ ਦਿਨ 1 ਮਈ ਨੂੰ ਬਰਸੀ ਸਮਾਗਮ ਦੀ ਪੂਰਨ ਆਹੂਤੀ ਹੋਵੇਗੀ | ਵਿਸ਼ਾਲ ਸੰਤ ਸਮਾਗਮ ਦੇ ਮੌਕੇ ਰਾਤ ਦੇ ਸਮੇਂ ਸੰਧਿਆ ਆਰਤੀ ਉਪਰੰਤ ਪਹੁੰਚੇ ਸੰਤ ਮਹਾਂਪੁਰਸ਼ ਸੰਗਤਾਂ ਨੂੰ ਆਪਣੇ ਅਨਮੋਲ ਅਨਭੂਵੀ ਪ੍ਰਵਚਨਾਂ ਦੇ ਨਾਲ ਨਿਹਾਲ ਕਰਨਗੇ |