15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਨਵ ਨਿਯੁਕਤ ਹਲਕਾ ਇੰਚਾਰਜ ਚੌਧਰੀ ਹਨੀ ਟੌਂਸਾ ਦਾ ਆਦੋਆਣਾ ਵਿਖੇ ਕੀਤਾ ਨਿੱਘਾ ਸਵਾਗਤ

Ad Position 21
No active advertisement
ਅਜੀਤ ਡੈਸਕ 25-04-2026
ਬਲਾਚੌਰ, 24 ਅਪ੍ਰੈਲ (ਨਰੇਸ਼ ਧੌਲ)-ਵਿਧਾਨ ਸਭਾ ਹਲਕਾ ਬਲਾਚੌਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਨਵ ਨਿਯੁਕਤ ਹਲਕਾ ਇੰਚਾਰਜ ਚੌਧਰੀ ਸੰਦੀਪ ਕੁਮਾਰ ਹਨੀ ਟੌਂਸਾ ਦਾ ਜਿੱਥੇ ਹੋਰ ਵੱਖ-ਵੱਖ ਪਿੰਡਾਂ ਵਿਚ ਵੱਡਾ ਮਾਣ ਸਤਿਕਾਰ ਕੀਤਾ ਜਾ ਰਿਹਾ ਹੈ ਉੱਥੇ ਚੌਧਰੀ ਚਰਨਜੀਤ ਸਿੰਘ ਬਿੱਟੂ ਦੀ ਅਗਵਾਈ ਹੇਠ ਪਿੰਡ ਆਦੋਆਣਾ ਵਿਖੇ ਵੀ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਚੌਧਰੀ ਹਨੀ ਟੌਂਸਾ ਨੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਅਤੇ ਸਮੁੱਚੀ ਪਾਰਟੀ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਪਾਰਟੀ ਵਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ ਅਤੇ ਪਾਰਟੀ ਨੂੰ ਜਮੀਨੀ ਪੱਧਰ ਤੋਂ ਮਜ਼ਬੂਤ ਕਰਨ ਲਈ ਵੱਡੇ ਉਪਰਾਲੇ ਕੀਤੇ ਜਾਣਗੇ | ਪਿੰਡ ਵਾਸੀਆਂ ਨੇ ਚੌਧਰੀ ਹਨੀ ਟੌਂਸਾ ਦਾ ਆਪਣੇ ਸਾਥੀਆਂ ਸਮੇਤ ਪਿੰਡ ਪਹੁੰਚਣ 'ਤੇ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਸ਼ੰਮੀ ਸਰਪੰਚ ਉਧਨਵਾਲ, ਚਰਨਜੀਤ ਸਿੰਘ ਬਿੱਟੂ ਅਦੋਆਣਾ, ਸ਼ਾਮ ਲਾਲ ਮਹੈਸ਼ੀ, ਸੱਤ ਪਾਲ ਮਹੈਸ਼ੀ, ਕੁੰਦਨ ਲਾਲ ਮਹੈਸ਼ੀ, ਤਿਲਕ ਰਾਜ ਮਹੈਸ਼ੀ, ਜਸਮੇਲ ਰਾਜ ਮਹੈਸ਼ੀ, ਰਾਹੁਲ ਭਾਟੀਆ, ਪੁਰਸ਼ੋਤਮ ਲਾਲ ਮਹੈਸ਼ੀ, ਸੰਤ ਰਾਮ ਮਹੈਸੀ, ਬਿੰਦਰ ਮਹੈਸ਼ੀ, ਰਾਮ ਪ੍ਰਕਾਸ਼ ਮਹੈਸ਼ੀ, ਮਾਸਟਰ ਸਤੀਸ਼ ਮਹੈਸ਼ੀ, ਕੁਲਦੀਪ ਵਿੱਕੀ ਮਹੈਸ਼ੀ, ਯਸ਼ਪਾਲ ਸੋਢੀ, ਜਸਵਿੰਦਰ ਬਾਰੂ ਮਹੈਸ਼ੀ, ਹਰਮੇਸ਼ ਲਾਲ ਮਹੈਸ਼ੀ, ਅਰਵਿੰਦ ਮਹੈਸ਼ੀ, ਰੋਸ਼ਨ ਲਾਲ ਮਹੈਸ਼ੀ, ਰੋਸ਼ਨ ਲਾਲ ਭਾਟੀਆ, ਸੱਤ ਪਾਲ ਭਾਟੀਆ, ਰਮੇਸ਼ ਕਸਾਣਾ, ਪਰਮਾ ਨੰਦ ਕਸਾਣਾ, ਲੱਕੀ ਕਸਾਣਾ, ਸੁੰਦਰ ਮਹੈਸ਼ੀ, ਦੀਵਾਨ ਚੰਦ ਮਹੈਸ਼ੀ, ਸੱਤ ਪਾਲ ਕਸਾਣਾ ਅਤੇ ਹੋਰ ਬਹੁਤ ਗਿਣਤੀ ਸ਼ਖਸੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਭਰਾ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ- ਡਾ. ਨੀਤਨ ਅਗਲੀ ਖ਼ਬਰ ਸਤਿਗੁਰੂ ਬ੍ਰਹਮਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਦੀ ਬਰਸੀ 'ਤੇ 29 ਨੂੰ ਗੁਰਬਾਣੀ ਦੇ ਅਖੰਡ ਪਾਠ ਅਰੰਭ ਹੋਣਗੇ
Ad Position 24