14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਰੋਜ਼ਗਾਰ ਦੇ ਖੇਤਰ 'ਚ ਵਰਦਾਨ ਸਾਬਿਤ ਹੋ ਰਹੀ ਹੈ ਰੋਜ਼ਗਾਰ ਬਿਊਰੋ ਦੀ 'ਮੋਬਾਈਲ ਐਪ'- ਰਮਨਦੀਪ ਕੌਰ

Ad Position 21
No active advertisement
ਅਜੀਤ ਡੈਸਕ 25-04-2026
ਹੁਸ਼ਿਆਰਪੁਰ, 24 ਅਪ੍ਰੈਲ (ਨਰਿੰਦਰ ਸਿੰਘ ਬੱਡਲਾ)-ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਰਮਨਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵਲੋਂ ਬੇਰੁਜ਼ਗਾਰ ਪ੍ਰਾਰਥੀਆਂ ਦੇ ਰੋਜ਼ਗਾਰ ਸਬੰਧੀ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ | ਲੋੜ ਹੀ ਕਾਢ ਦੀ ਜਨਣੀ ਹੈ, ਇਸ ਕਹਾਵਤ ਨੂੰ ਰੋਜ਼ਗਾਰ ਦਫ਼ਤਰ ਦੀ ਰੋਜ਼ਗਾਰ ਮੋਬਾਈਲ ਐਪ ਨੇ ਸੱਚ ਕਰ ਦਿਖਾਇਆ ਹੈ | ਰੋਜ਼ਗਾਰ ਹਰ ਘਰ ਦੀ ਜ਼ਰੂਰਤ ਹੈ ਜਿਸ ਨੂੰ ਹਾਸਲ ਕਰਨ ਦੀ ਚਾਹ ਹਰੇਕ ਨੌਜਵਾਨ ਦੇ ਦਿਲ ਵਿਚ ਹੁੰਦੀ ਹੈ, ਪਰ ਉਸ ਨੰੂ ਨੌਕਰੀ ਕਿੱਥੇ ਅਤੇ ਕਿਵੇਂ ਮਿਲ ਸਕਦੀ ਹੈ, ਇਸ ਦੀ ਜਾਣਕਾਰੀ ਨਹੀਂ ਹੁੰਦੀ, ਪਰ ਪਿਛਲੇ ਕੁੱਝ ਸਾਲਾਂ ਤੋਂ ਰੋਜ਼ਗਾਰ ਮੋਬਾਈਲ ਐਪ ਨੇ ਇਸ ਕਮੀ ਨੂੰ ਵੀ ਪੂਰਾ ਕਰ ਦਿੱਤਾ ਹੈ | ਹਰ ਰੋਜ਼ ਪ੍ਰਾਈਵੇਟ ਅਤੇ ਸਰਕਾਰੀ ਨੌਕਰੀਆਂ ਨੂੰ ਇਸ ਐਪ 'ਤੇ ਚੜ•ਾਇਆ ਜਾਂਦਾ ਹੈ | ਇਸ ਤੋਂ ਇਲਾਵਾ ਘੱਟ ਪੜ੍ਹੇ-ਲਿਖੇ ਨੌਜਵਾਨਾਂ ਨੂੰ ਮੁਫ਼ਤ ਸਕਿੱਲ ਕੋਰਸਾਂ ਵਿਚ ਦਾਖ਼ਲਾ ਦੇਣ ਲਈ ਆਪਣਾ ਕੰਮ-ਧੰਦਾ ਸ਼ੁਰੂ ਕਰਨ ਦੇ ਵਾਸਤੇ ਲੋਨ ਲੈਣ ਦੇ ਲਈ ਸੁਵਿਧਾ ਵੀ ਦੇ ਰਿਹਾ ਹੈ | ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਰੋਜ਼ਗਾਰ ਮੋਬਾਈਲ ਐਪ ਉਮੀਦ ਤੋਂ ਜ਼ਿਆਦਾ ਵਧੀਆ ਕਾਰਗੁਜ਼ਾਰੀ ਦੇ ਰਹੀ ਹੈ, ਪਿਛਲੇ ਕੁੱਝ ਸਮੇਂ ਤੋਂ ਇਸ ਰੋਜ਼ਗਾਰ ਮੋਬਾਈਲ ਐਪ ਦੀ ਮਦਦ ਨਾਲ ਬਹੁਤ ਸਾਰੀਆਂ ਨਾਮੀ ਪ੍ਰਾਈਵੇਟ ਕੰਪਨੀਆਂ ਅਤੇ ਨਾਮੀ ਪ੍ਰਾਈਵੇਟ ਸਕੂਲਾਂ ਵਿਚ ਪੜ੍ਹੇ-ਲਿਖੇ ਵੈੱਲ-ਐਜੂਕੇਟਿਡ ਬੱਚਿਆਂ ਨੇ ਵਧੀਆ ਸਾਲਾਨਾ ਪੈਕੇਜ ਤੇ ਨੌਕਰੀਆਂ ਦਿਵਾਉਣ ਵਿਚ ਇਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ 25 ਸਾਲਾਂ ਬਾਅਦ ਰਾਜੀਵ ਗਾਂਧੀ ਐਵੇਨਿਊ ਸਕੀਮ 'ਚ ਵਿਕਾਸ ਕਾਰਜ ਸ਼ੁਰੂ- ਪਾਬਲਾ ਅਗਲੀ ਖ਼ਬਰ ਸਿਵਲ ਹਸਪਤਾਲ 'ਚ ਪੈਰਾ ਮੈਡੀਕਲ ਸਟਾਫ਼ ਲਈ ਰੀਫਰੈਸ਼ਰ ਟਰੇਨਿੰਗ ਪ੍ਰੋਗਰਾਮ ਕਰਵਾਇਆ
Ad Position 24