14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

25 ਸਾਲਾਂ ਬਾਅਦ ਰਾਜੀਵ ਗਾਂਧੀ ਐਵੇਨਿਊ ਸਕੀਮ 'ਚ ਵਿਕਾਸ ਕਾਰਜ ਸ਼ੁਰੂ- ਪਾਬਲਾ

Ad Position 21
No active advertisement
ਅਜੀਤ ਡੈਸਕ 25-04-2026
ਹੁਸ਼ਿਆਰਪੁਰ, 24 ਅਪ੍ਰੈਲ (ਹਰਪ੍ਰੀਤ ਕੌਰ)-ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਦੀ ਸਕੀਮ ਨੰਬਰ-2 (ਰਾਜੀਵ ਗਾਂਧੀ ਐਵੇਨਿਊ) ਵਿੱਚ ਪਿਛਲੇ 25 ਸਾਲਾਂ ਤੋਂ ਲੰਬਿਤ ਵਾਟਰ ਸਪਲਾਈ, ਸੀਵਰੇਜ ਪਾਈਪ ਲਾਈਨ ਅਤੇ ਸੜਕ ਨਿਰਮਾਣ ਦੇ ਕਾਰਜਾਂ ਦੀ ਸ਼ੁਰੂਆਤ 55.16 ਲੱਖ ਰੁਪਏ ਦੀ ਲਾਗਤ ਨਾਲ ਕਰਵਾ ਦਿੱਤੀ ਗਈ ਹੈ | ਸ਼ੁੱਕਰਵਾਰ ਨੂੰ ਇਨ੍ਹਾਂ ਕੰਮਾਂ ਦੀ ਸ਼ੁਰੂਆਤ ਕਰਦੇ ਹੋਏ ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਦੇ ਚੇਅਰਮੈਨ ਗੁਰਵਿੰਦਰ ਸਿੰਘ ਪਾਬਲਾ ਨੇ ਦੱਸਿਆ ਕਿ ਟਰੱਸਟ ਵੱਲੋਂ ਇਸ ਸਕੀਮ ਵਿੱਚ ਕਈ ਅਲਾਟੀਆਂ ਨੂੰ ਪਲਾਟ ਦਿੱਤੇ ਗਏ ਸਨ, ਪਰ ਪਹਿਲਾਂ ਦੀਆਂ ਸਰਕਾਰਾਂ ਵੱਲੋਂ ਇੱਥੇ ਮੁੱਢਲੀਆਂ ਸਹੂਲਤਾਂ ਨਹੀਂ ਦਿੱਤੀਆਂ ਗਈਆਂ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਪਲਾਟਾਂ 'ਤੇ ਨਿਰਮਾਣ ਕਰਨਾ ਅÏਖਾ ਹੋ ਗਿਆ ਸੀ | ਉਨ੍ਹਾਂ ਦੱਸਿਆ ਕਿ ਰਾਜੀਵ ਗਾਂਧੀ ਐਵੇਨਿਊ ਸਕੀਮ ਦਾ ਜੋ ਹਿੱਸਾ ਫਗਵਾੜਾ ਰੋਡ ਵੱਲ ਲੱਗਦਾ ਹੈ, ਉੱਥੇ ਸੜਕ ਦਾ ਲੈਵਲ ਠੀਕ ਕਰਕੇ ਟਾਈਲਾਂ ਨਾਲ ਸੜਕ ਬਣਾਈ ਜਾਵੇਗੀ, ਤਾਂ ਜੋ ਬਰਸਾਤ ਦੇ ਮੌਸਮ ਵਿੱਚ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ | ਗੁਰਵਿੰਦਰ ਪਾਬਲਾ ਨੇ ਦੱਸਿਆ ਕਿ ਇਸ ਸਕੀਮ ਵਿਚ ਪਈ 7.72 ਏਕੜ ਖਾਲੀ ਜ਼ਮੀਨ ਨੂੰ ਵੀ ਆਧੁਨਿਕ ਢੰਗ ਨਾਲ ਵਿਕਸਤ ਕੀਤਾ ਜਾਵੇਗਾ | ਇਸ ਲਈ ਪੰਜਾਬ ਸਰਕਾਰ ਵਲੋਂ 149.35 ਲੱਖ ਰੁਪਏ ਦੀ ਮਨਜ਼ੂਰੀ ਮਿਲ ਚੁੱਕੀ ਹੈ | ਇਸ ਜ਼ਮੀਨ 'ਤੇ ਲਗਪਗ 134 ਪਲਾਟ ਬਣਾਏ ਜਾਣਗੇ | ਇਨ੍ਹਾਂ ਵਿੱਚੋਂ ਲਗਪਗ 60 ਪਲਾਟਾਂ ਦਾ ਡਰਾਅ ਜਲਦੀ ਕੱਢਿਆ ਜਾਵੇਗਾ | ਇਨ੍ਹਾਂ ਪਲਾਟਾਂ ਅਤੇ ਹੋਰ ਸਕੀਮਾਂ ਦੀ ਰਿਜ਼ਰਵ ਕੀਮਤ ਨਿਰਧਾਰਤ ਕਰਨ ਲਈ ਅੱਜ ਸਰਕਾਰ ਵੱਲੋਂ ਬਣਾਈ ਪ੍ਰਾਈਸ ਐਂਡ ਰੈਂਟ ਫਿਕਸੇਸ਼ਨ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਹੋਈ | ਇਸ ਮੀਟਿੰਗ ਵਿੱਚ ਲੋਕਾਂ ਦੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖ-ਵੱਖ ਸਕੀਮਾਂ ਦੇ ਰੇਟ ਤੈਅ ਕੀਤੇ ਗਏ | ਸਰਕਾਰ ਤੋਂ ਮਨਜ਼ੂਰੀ ਮਿਲਣ ਉਪਰੰਤ ਟਰੱਸਟ ਵਲੋਂ ਅਣ-ਅਲਾਟ ਸੰਪਤੀਆਂ ਦਾ ਡਰਾਅ/ਨਿਲਾਮੀ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਆਰ. ਪੀ. ਸਿੰਘ ਵਰਗੇ ਬੰਦੀ ਸਿੰਘਾਂ ਬਾਰੇ ਸਿੱਖ ਕੌਮ ਨੂੰ ਸਲਾਹਾਂ ਨਾ ਦੇਣ- ਡਾ. ਜੱਖੂ ਅਗਲੀ ਖ਼ਬਰ ਰੋਜ਼ਗਾਰ ਦੇ ਖੇਤਰ 'ਚ ਵਰਦਾਨ ਸਾਬਿਤ ਹੋ ਰਹੀ ਹੈ ਰੋਜ਼ਗਾਰ ਬਿਊਰੋ ਦੀ 'ਮੋਬਾਈਲ ਐਪ'- ਰਮਨਦੀਪ ਕੌਰ
Ad Position 24