09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਸਵ: ਤਰਸੇਮ ਸਿੰਘ ਢੱਕ ਨੰਬਰਦਾਰ ਪਠਲਾਵਾ ਨੂੰ ਵੱਖ-ਵੱਖ ਬੁਲਾਰਿਆਂ ਵਲੋਂ ਸ਼ਰਧਾਂਜਲੀਆਂ

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਬੰਗਾ, 25 ਅਪੈ੍ਰਲ (ਸੁਰਿੰਦਰ ਸਿੰਘ ਕਰਮ ਲਧਾਣਾ) - ਉੱਘੇ ਸਮਾਜ ਸੇਵੀ ਭਰਾ ਸ. ਜਸਵੀਰ ਸਿੰਘ ਢੱਕ ਦੁਬਈ, ਸ. ਹਰਪਾਲ ਸਿੰਘ ਸਾਬਕਾ ਸਰਪੰਚ ਪਠਲਾਵਾ ਦੇ ਪਿਤਾ ਸਵ: ਸ. ਤਰਸੇਮ ਸਿੰਘ ਢੱਕ ਨੰਬਰਦਾਰ ਪਠਲਾਵਾ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਗ੍ਰਹਿ ਪਿੰਡ ਪਠਲਾਵਾ ਵਿਖੇ ਕਰਵਾਇਆ ਗਿਆ | ਅਰੰਭ ਵਿੱਚ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ | ਜਿਸ ਦੌਰਾਨ ਕੀਰਤਨੀਏ ਗੁ. ਨਿਰਮਲ ਬੁੰਗਾ ਤਪ ਅਸਥਾਨ ਸੰਤ ਬਾਬਾ ਘਨੱਯਾ ਸਿੰਘ ਜੀ ਪਠਲਾਵਾ ਅਤੇ ਪੰਥ ਪ੍ਰਸਿੱਧ ਕੀਰਤਨੀਏ ਭਾਈ ਸਤਨਾਮ ਸਿੰਘ ਕੋਹਾੜਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਲੋਂ ਵੈਰਾਗਮਈ ਗੁਰਬਾਣੀ ਕੀਰਤਨ ਦੁਆਰਾ ਸ਼ਰਧਾਂਜਲੀ ਭੇਟ ਕੀਤੀ | ਉਪਰੰਤ ਵੱਖ-ਵੱਖ ਬੁਲਾਰੇ ਜਿਨ੍ਹਾਂ ਵਿੱਚ ਸਵਾਮੀ ਸ਼ੰਕਰਾਨੰਦ ਪਰਬਤ ਮੁਖੀ ਪੁਰਾਤਨ ਮੱਠ ਪੱਦੀ ਮੱਠਵਾਲੀ, ਸੰਤ ਬਾਬਾ ਸਤਨਾਮ ਸਿੰਘ ਮੁਖੀ ਕਾਰ ਸੇਵਾ ਕਿਲ੍ਹਾ ਸ੍ਰੀ ਅਨੰਦਗੜ੍ਹ ਸ੍ਰੀ ਅਨੰਦਪੁਰ ਸਾਹਿਬ, ਸਟੇਜ ਸਕੱਤਰ ਜਥੇ. ਸਵਰਨਜੀਤ ਸਿੰਘ ਪਠਲਾਵਾ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ, ਜਥੇ. ਗੁਰਬਖਸ਼ ਸਿੰਘ ਖਾਲਸਾ ਬੁਲਾਰਾ ਸ਼ੋ੍ਰਮਣੀ ਕਮੇਟੀ, ਸਤਵੀਰ ਸਿੰਘ ਪੱਲੀ ਝਿੱਕੀ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅਤੇ ਜ਼ਿਲ੍ਹਾ ਕਾਂਗਰਸ ਆਗੂ, ਕਾਂਗਰਸ ਆਗੂ ਮੈਡਮ ਮੀਨਾ ਸੂੰਢ ਸੁਪਤਨੀ ਸਵ: ਚੌਧਰੀ ਤਰਲੋਚਨ ਸਿੰਘ ਸੂੰਢ, ਚੌਧਰੀ ਮੋਹਣ ਸਿੰਘ ਸਾਬਕਾ ਵਿਧਾਇਕ ਹਲਕਾ ਬੰਗਾ, ਲੈਕ. ਤਰਸੇਮ ਪਠਲਾਵਾ ਵਿੱਤ ਸਕੱਤਰ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਅਤੇ ਕੁਲਦੀਪ ਸਿੰਘ ਐਮ. ਡੀ ਪੀਜ਼ਾ ਹੌਟ ਬੰਗਾ ਸ਼ਾਮਲ ਸਨ ਨੇ ਭਾਵ ਭਿੰਨੇ ਸ਼ਬਦਾਂ ਵਿੱਚ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ | ਇਸ ਮੌਕੇ ਹਾਜ਼ਰ ਸੰਗਤਾਂ ਵਿੱਚ ਪਿੰਡ ਪਠਲਾਵਾ ਦੇ ਸਰਪੰਚ ਦਿਲਾਵਰ ਸਿੰਘ, ਇੰਦਰਜੀਤ ਸਿੰਘ ਵਾਰੀਆ ਚੇਅਰਮੈਨ ਪਠਲਾਵਾ ਸੰਸਥਾ, ਉੱਘੇ ਲੋਕ ਗਾਇਕ ਸ. ਗੁਰਕਿਰਪਾਲ ਸੂਰਾਪੁਰੀ, ਤਰਲੋਚਨ ਸਿੰਘ ਵਾਰੀਆ ਉਪ ਚੇਅਰਮੈਨ ਪਠਲਾਵਾ ਸੰਸਥਾ, ਸ. ਦਰਬਜੀਤ ਸਿੰਘ ਪੂੰਨੀ, ਡਾ. ਅਮਰੀਕ ਸਿੰਘ ਸੋਢੀ ਸਾਬਕਾ ਕਾਰਜਕਾਰੀ ਸਰਪੰਚ ਲਧਾਣਾ ਉੱਚਾ, ਸ. ਨਿਰਮਲਜੀਤ ਸਿੰਘ ਸੋਨੂੰ ਝਿੱਕਾ, ਮੈਡਮ ਸਤਵੰਤ ਕੌਰ ਸਰਪੰਚ ਲਧਾਣਾ ਝਿੱਕਾ, ਉੱਘੇ ਕਾਂਗਰਸੀ ਆਗੂ ਸ. ਹਰਬੰਤ ਸਿੰਘ ਮਕਸੂਦਪੁਰ ਸਾਬਕਾ ਚੇਅਰਮੈਨ ਮੰਡੀ ਬੋਰਡ, ਰਜਿੰਦਰ ਸ਼ਰਮਾ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ, ਸ. ਜਸਵੰਤ ਸਿੰਘ ਯੂ. ਏ. ਈ ਵਾਲੇ, ਸੁਰਜੀਤ ਸਿੰਘ ਖਾਲਸਾ ਪਠਲਾਵਾ, ਜਗਤਪਾਲ ਸਿੰਘ ਪਟਵਾਰੀ, ਤਲਵਿੰਦਰ ਸਿੰਘ ਉਸਮਾਨਪੁਰ ਪ੍ਰਧਾਨ ਗੁਰਦੁਆਰਾ ਕਮੇਟੀ ਗੁਰਦੁਆਰਾ ਰੈਸਲਖੇਮਾ, ਮਾ. ਅਜੈਬ ਸਿੰਘ ਉਸਮਾਨਪੁਰ, ਰਜਿੰਦਰ ਕਲਸੀ ਕਾਂਗਰਸ ਆਗੂ, ਸ. ਹਰਮਿੰਦਰ ਸਿੰਘ ਨਿੰਦਰ, ਸ. ਅਮਰੀਕ ਸਿੰਘ ਪਠਲਾਵਾ, ਮਾ. ਤਰਲੋਚਨ ਸਿੰਘ ਪਠਲਾਵਾ, ਹਰਜੀਤ ਸਿੰਘ ਜੀਤਾ, ਜਰਨੈਲ ਸਿੰਘ ਪੱਲੀ ਝਿੱਕੀ, ਕੁਲਵਿੰਦਰ ਸਿੰਘ ਐਮ. ਡੀ ਸਕੌਲਰ ਸਕੂਲ ਲਧਾਣਾ ਉੱਚਾ, ਬਲਵੀਰ ਸਿੰਘ ਐਕਸ ਆਰਮੀ, ਬਲਵੀਰ ਸਿੰਘ ਯੂ. ਕੇ, ਮੈਡਮ ਹਰਜੋਤ ਕੌਰ ਲੋਹਟੀਆ ਵਾਈਸ ਚੇਅਰਪਰਸਨ ਐਸ. ਸੀ ਕਮਿਸ਼ਨ ਪੰਜਾਬ, ਮਨਜੀਤ ਸਿੰਘ ਨਾਮਧਾਰੀ ਲਧਾਣਾ ਝਿੱਕਾ, ਗੁਰਿੰਦਰ ਸਿੰਘ ਪਾਬਲਾ ਪੱਦੀ ਮੱਠਵਾਲੀ, ਸੁਖਜਿੰਦਰ ਸਿੰਘ ਨੌਰਾ ਹੋਰ ਪਰਿਵਾਰਕ ਮੈਂਬਰ ਸਾਕ ਸਬੰਧੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਮਰਦੀਪ ਕਾਲਜ ਮੁਕੰਦਪੁਰ 'ਚ ਧਰਤੀ ਦਿਵਸ ਮਨਾਇਆ ਅਗਲੀ ਖ਼ਬਰ ਸਤਿਗੁਰ ਗੰਗਾ ਨੰਦ ਮਹਾਰਾਜ ਯਾਦ ਨੂੰ ਸਮਰਪਿਤ ਤੀਸਰੀ ਵਿਸ਼ਾਲ ਸ਼ੋਭਾ ਯਾਤਰਾ 30 ਨੂੰ
Ad Position 24