09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਸਤਿਗੁਰ ਗੰਗਾ ਨੰਦ ਮਹਾਰਾਜ ਯਾਦ ਨੂੰ ਸਮਰਪਿਤ ਤੀਸਰੀ ਵਿਸ਼ਾਲ ਸ਼ੋਭਾ ਯਾਤਰਾ 30 ਨੂੰ

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਬਲਾਚੌਰ, 25 ਅਪ੍ਰੈਲ (ਨਰੇਸ਼ ਧੌਲ) - ਸਤਿਗੁਰ ਗੰਗਾ ਨੰਦ ਮਹਾਰਾਜ ਦੇ ਅਵਤਾਰ ਦਿਹਾੜੇ 'ਤੇ ਉਨ੍ਹਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਪਿੰਡ ਬੂੰਗੜੀ ਨਜ਼ਦੀਕ ਬਲਾਚੌਰ ਦੀਆਂ ਸੰਗਤਾਂ ਵੱਲੋਂ 30 ਅਪ੍ਰੈਲ ਦਿਨ ਵੀਰਵਾਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾ ਰਹੀ ਹੈ | ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਸਵੇਰੇ 5 ਵਜੇ ਸਿੱਧ ਬਾਬਾ ਬਾਲਕ ਨਾਥ ਮੰਦਰ ਪਾਤਕਾ ਤੋਂ ਵਿਸ਼ਾਲ ਸ਼ੋਭਾ ਯਾਤਰਾ ਸਵਾਮੀ ਅਤੁੱਲ ਕਿ੍ਸ਼ਨ ਮਹਾਰਾਜ ਦੀ ਅਗਵਾਈ ਹੇਠ ਅਰੰਭ ਹੋਵੇਗੀ ਜੋ ਵੱਖ- ਵੱਖ ਪਿੰਡਾਂ ਭੱਦੀ, ਭਾਣੇਵਾਲ, ਆਦੋਆਣਾ, ਮਣਸੇਵਾਲ, ਰੱਤੇਵਾਲ ਆਦਿ ਤੋਂ ਹੁੰਦੀ ਹੋਈ ਸਤਿਲੋਕ ਧਾਮ ਰੱਤੇਵਾਲ ਵਿਖੇ ਸਪੰਨ ਹੋਵੇਗੀ | ਉਪਰੰਤ ਸਵਾਮੀ ਅਤੁਲ ਕਿ੍ਸ਼ਨ ਭੂਰੀ ਵਾਲੇ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਨਾਲ ਨਿਹਾਲ ਕਰਨਗੇ | ਉਨ੍ਹਾਂ ਇਲਾਕੇ ਭਰ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਅਤੇ ਸਤਿਗੁਰਾਂ ਦੇ ਜਨਮ ਅਸਥਾਨ ਤੇ ਨਤਮਸਤਕ ਹੋ ਕੇ ਸਤਿਗੁਰਾਂ ਦਾ ਅਸ਼ੀਰਵਾਦ ਪ੍ਰਾਪਤ ਕਰਨ |
Ad Position 22
No active advertisement
ਪਿਛਲੀ ਖ਼ਬਰ ਸਵ: ਤਰਸੇਮ ਸਿੰਘ ਢੱਕ ਨੰਬਰਦਾਰ ਪਠਲਾਵਾ ਨੂੰ ਵੱਖ-ਵੱਖ ਬੁਲਾਰਿਆਂ ਵਲੋਂ ਸ਼ਰਧਾਂਜਲੀਆਂ ਅਗਲੀ ਖ਼ਬਰ ਘਰ 'ਚ ਜਗਾਈ ਜੋਤ ਨਾਲ ਲੱਗੀ ਅੱਗ, ਸਾਮਾਨ ਸੜ ਕੇ ਹੋਇਆ ਸੁਆਹ
Ad Position 24