09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਘਰ 'ਚ ਜਗਾਈ ਜੋਤ ਨਾਲ ਲੱਗੀ ਅੱਗ, ਸਾਮਾਨ ਸੜ ਕੇ ਹੋਇਆ ਸੁਆਹ

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਨਵਾਂਸ਼ਹਿਰ, 25 ਅਪ੍ਰੈਲ (ਦੀਦਾਰ ਸਿੰਘ ਸ਼ੇਤਰਾ)-ਸਥਾਨਕ ਰਵਿਦਾਸ ਮੰਦਰ ਨੇੜੇ ਮੁਹੱਲਾ ਕਿਰਪਾ ਗੇਟ ਵਿਖੇ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਇੱਕ ਪਰਿਵਾਰ ਦੀਆਂ ਦੇਖਦੇ-ਦੇਖਦਿਆਂ ਹੀ ਖ਼ੁਸ਼ੀਆਂ ਉੱਜੜ ਗਈਆਂ | ਹੋਇਆ ਇਹ ਕਿ ਪਰਿਵਾਰ ਨੇ ਘਰ ਵਿੱਚ ਹੀ ਬਣਾਏ ਹੋਏ ਪੂਜਾ ਘਰ ਵਿੱਚ ਜੋਤ ਜਗਾਈ ਸੀ | ਅਚਨਚੇਤ ਪੂਜਾ ਘਰ ਵਿੱਚ ਰੱਖੇ ਕੱਪੜਿਆਂ ਨੂੰ ਉਸ ਕੀਤੀ ਹੋਈ ਜੋਤ ਤੋਂ ਅੱਗ ਪੈ ਗਈ | ਜਦੋਂ ਤੱਕ ਪਰਿਵਾਰ ਨੂੰ ਪਤਾ ਲੱਗਦਾ, ਸਾਰਾ ਘਰ ਅੱਗ ਦੀ ਗਿ੍ਫ਼ਤ ਵਿੱਚ ਆ ਚੁੱਕਿਆ ਸੀ | ਪਰਿਵਾਰ ਦੇ ਮੁਖੀ ਅਨੁਸਾਰ ਬੀਤੀ ਸ਼ਾਮ ਕਰੀਬ ਪੌਣੇ ਅੱਠ ਉਹਨਾਂ ਵਲੋਂ ਘਰ ਵਿੱਚ ਹੀ ਬਣਾਏ ਗਏ ਪੂਜਾ ਸਥਾਨ ਵਿਖੇ ਜੋਤ ਜਗਾਈ ਗਈ ਸੀ | ਅਚਾਨਕ ਜੋਤ ਦੇ ਡਿੱਗਣ ਨਾਲ ਜਿਹੜੀ ਅੱਗ ਲੱਗੀ ਉਸਨੇ ਘਰ ਦੀ ਲਗਭਗ ਹਰ ਵਸਤੂ ਬੱਚਿਆਂ ਦੇ ਕੱਪੜੇ, ਉਹਨਾਂ ਦੀਆਂ ਯਾਦਗਾਰੀ ਵਸਤੂਆਂ, ਪੜ੍ਹਾਈ ਦੇ ਸਰਟੀਫਿਕੇਟ, ਪਾਸਪੋਰਟ, ਵਾਸ਼ਿੰਗ ਮਸ਼ੀਨ, ਫਿ੍ਜ, ਐਲ.ਈ.ਡੀ ਤੱਕ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ | ਅੱਗ ਲੱਗਦਿਆਂ ਹੀ ਪੂਰੇ ਮੁਹੱਲੇ ਵਿੱਚ ਹੜਕੰਪ ਮੱਚ ਗਿਆ | ਲੋਕਾਂ ਇਕੱਠੇ ਹੋ ਕੇ ਅੱਗ ਬੁਝਾਉਣ ਲੱਗ ਗਏ | ਅੱਗ ਕਾਬੂ ਤੋਂ ਬਾਹਰ ਹੁੰਦੀ ਗਈ, ਤੁਰੰਤ ਫਾਇਰ ਬਿ੍ਗੇਡ ਨੂੰ ਸੂਚਨਾ ਦਿੱਤੀ ਗਈ ਪਰ ਫਾਇਰ ਬਿ੍ਗੇਡ ਦੇ ਪੁੱਜਣ ਤੱਕ ਸਭ ਕੁੱਝ ਤਬਾਹ ਹੋ ਚੁੱਕਿਆ ਸੀ | ਇੱਕ ਅਨੁਮਾਨ ਅਨੁਸਾਰ ਚਾਰ ਤੋਂ ਪੰਜ ਲੱਖ ਰੁਪਏ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ | ਮੁਹੱਲਾ ਵਾਸੀਆਂ ਅਤੇ ਸਮਾਜ ਸੇਵੀਆਂ ਨੇ ਪ੍ਰਸ਼ਾਸਨ ਨੂੰ ਗ਼ਰੀਬ ਪਰਿਵਾਰ ਦੀ ਬਾਂਹ ਫੜਨ ਦੀ ਗੁਹਾਰ ਲਗਾਈ ਹੈ |
Ad Position 22
No active advertisement
ਪਿਛਲੀ ਖ਼ਬਰ ਸਤਿਗੁਰ ਗੰਗਾ ਨੰਦ ਮਹਾਰਾਜ ਯਾਦ ਨੂੰ ਸਮਰਪਿਤ ਤੀਸਰੀ ਵਿਸ਼ਾਲ ਸ਼ੋਭਾ ਯਾਤਰਾ 30 ਨੂੰ ਅਗਲੀ ਖ਼ਬਰ ਆਂਗਣਵਾੜੀ ਵਰਕਰਾਂ ਦੇ ਲਈ ਖਰੀਦੇ ਹੋਏ ਮੋਬਾਈਲ ਨਾ ਵੰਡਣ ਸੰਬੰਧੀ ਸਰਕਾਰ ਤੇ ਵਿਭਾਗ ਵਿਰੋਧੀ ਰੋਸ ਮੁਜ਼ਾਹਰਾ
Ad Position 24