ਘੁੰਮਣਾਂ, 27 ਅਪ੍ਰੈਲ (ਮਹਿੰਦਰਪਾਲ ਸਿੰਘ)-ਅਮਰੀਕਾ ਤੇ ਈਰਾਨ ਦੀ ਜੰਗ ਦਾ ਅਸਰ ਖੇਤੀ 'ਤੇ ਵੀ ਨਜ਼ਰ ਆਉਣ ਲੱਗਾ ਹੈ | ਯੂਰੀਆ ਖ਼ਾਦ ਦੀ ਘਾਟ ਕਾਰਨ ਕਿਸਾਨ ਪ੍ਰੇਸ਼ਨ ਹਨ | ਕਿਸਾਨ ਸ਼ਹਿਰ-ਸ਼ਹਿਰ ਭਟਕ ਰਹੇ ਹਨ ਕਮਾਦ, ਹਰੇ ਚਾਰੇ, ਮੱਕੀ ਆਦਿ ਫਸਲਾਂ ਨੂੰ ਯੂਰੀਆ ਖ਼ਾਦ ਮਿਲ ਨਹੀ ਰਹੀ | ਕਿਸਾਨ ਕਮਲਜੀਤ ਬੰਗਾ ਨੇ ਸਰਕਾਰ ਨੂੰ ਕਿਹਾ ਕਿ ਭਾਰਤ ਖੇਤੀ ਪ੍ਰਧਾਨ ਦੇਸ਼ ਹੈ, ਜੇਕਰ ਕਿਸਾਨਾਂ ਨੂੰ ਯੂਰੀਆ ਨਹੀ ਮਿਲੇਗਾ ਤਾਂ ਫ਼ਸਲਾਂ ਦੀ ਚੰਗੀ ਪੈਦਾਵਾਰ ਕਿਵੇ ਹੋਵੇਗੀ, ਕਿਸਾਨ ਦੀ ਖੱਜਲ ਖੁਆਰੀ ਕਿਵੇਂ ਰੁਕੇਗੀ | ਸਰਕਾਰ ਯੂਰੀਆ ਖਾਦ ਦੀ ਘਾਟ ਨੂੰ ਪੂਰਾ ਕਰੇ |