26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਪੌਲੀਟੈਕਨਿਕ ਕਾਲਜ ਨੇ ਇੰਟਰ-ਕਾਲਜ ਵਾਲੀਬਾਲ ਟੂਰਨਾਮੈਂਟ ਜਿੱਤਿਆ

Ad Position 21
No active advertisement
ਅਜੀਤ ਡੈਸਕ 28-04-2026
ਨਵਾਂਸ਼ਹਿਰ, 27 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਕੇ. ਸੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੀ ਚੇਅਰਪਰਸਨ ਸਵ: ਕਮਲ ਗਾਂਧੀ ਦੀ ਯਾਦ 'ਚ ਸਥਾਪਿਤ ਕਮਲ ਗਾਂਧੀ ਮੈਮੋਰੀਅਲ ਸਪੋਰਟਸ ਅਕੈਡਮੀ ਨੇ ਕਰਿਆਮ ਰੋਡ 'ਤੇ ਸਥਿਤ ਕੇ. ਸੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਇੰਟਰ-ਕਾਲਜ ਵਾਲੀਬਾਲ ਟੂਰਨਾਮੈਂਟ 2026 ਕਰਵਾਇਆ | ਗਰੁੱਪ ਦੇ ਸਾਰੇ ਕਾਲਜਾਂ ਦੀਆਂ ਟੀਮਾਂ ਨੇ ਹਿੱਸਾ ਲਿਆ | ਮੈਚਾਂ ਵਿੱਚ 25-25 ਸਕੋਰਾਂ ਦੇ ਤਿੰਨ-ਤਿੰਨ ਸੈੱਟ ਲਗਾਏ | ਮੈਚਾਂ ਦਾ ਉਦਘਾਟਨ ਕੇ.ਸੀ. ਕਾਲਜ ਦੇ ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ ਨੇ ਕੀਤਾ | ਉਨ੍ਹਾਂ ਦੇ ਨਾਲ ਇੰਜ.ਜਫ਼ਤਾਰ ਅਹਿਮਦ, ਐੱਸ.ਏ.ਓ. ਇੰਜ.ਆਰ.ਕੇ. ਮੂੰਮ, ਪਿ੍ੰਸੀਪਲ ਡਾ. ਕੁਲਜਿੰਦਰ ਕੌਰ, ਡਾ. ਬਲਜੀਤ ਕੌਰ, ਸ਼ੈੱਫ ਡਾ. ਵਿਕਾਸ ਕੁਮਾਰ, ਅਮਨਜੋਤ ਕੌਰ, ਮੁਹੰਮਦ ਸ਼ਾਹਿਦ ਨਜ਼ੀਰ, ਤੌਸੀਫ਼ ਅਤੇ ਹੋਰ ਸ਼ਾਮਲ ਰਹੇ, ਇਹਨਾਂ ਨੇ ਖਿਡਾਰੀਆਂ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ | ਡਾ. ਰਾਣਾ ਨੇ ਦੱਸਿਆ ਕਿ ਸਾਨੂੰ ਕਿਸੇ ਨਾ ਕਿਸੇ ਖੇਡ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ | ਇਹ ਸਾਡੇ ਸਰੀਰ ਨੂੰ ਤੰਦਰੁਸਤ ਅਤੇ ਸਾਡੇ ਮਨ ਨੂੰ ਕਿਰਿਆਸ਼ੀਲ ਰੱਖਦੀਆਂ ਹਨ | ਵਾਲੀਬਾਲ ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਇੱਕ ਸਿਹਤਮੰਦ ਸਰੀਰ ਬਣਾਈ ਰੱਖਦੀ ਹੈ | ਇਸ ਤੋਂ ਬਾਅਦ, ਸਾਰੇ ਖਿਡਾਰੀਆਂ ਨੇ ਖੇਡ ਭਾਵਨਾ ਨਾਲ ਖੇਡਾਂ ਖੇਡਣ ਦਾ ਪ੍ਰਣ ਲਿਆ | ਪ੍ਰੋਗਰਾਮ ਕੋਆਰਡੀਨੇਟਰ, ਇੰਜ. ਜ਼ਫ਼ਤਾਰ ਅਹਿਮਦ ਅਤੇ ਤੌਸੀਫ਼ ਨੇ ਦੱਸਿਆ ਕਿ ਪਹਿਲਾ ਮੈਚ ਹੋਟਲ ਮੈਨੇਜਮੈਂਟ ਕਾਲਜ ਅਤੇ ਐਲਾਇਦਡ ਵਿਚਕਾਰ ਖੇਡਿਆ ਗਿਆ ਸੀ, ਜਿਸ ਵਿੱਚ ਐਲਾਇਡ ਟੀਮ ਜੇਤੂ ਰਹੀ, ਅਗਲਾ ਫਾਈਨਲ ਮੈਚ ਪੌਲੀਟੈਕਨਿਕ ਕਾਲਜ ਅਤੇ ਹੋਟਲ ਮੈਨੇਜਮੈਂਟ ਕਾਲਜ ਵਿਚਕਾਰ ਖੇਡਿਆ ਗਿਆ, ਜਿੱਥੇ ਪੋਲੀਟੈਕਨਿਕ ਕਾਲਜ 25-17ਦੀ ਲੀਡ ਦੇ ਨਾਲ ਜੇਤੂ ਰਿਹਾ | ਨਿਤਿਨ ਅਤੇ ਨਿਸਾਰ ਨੇ ਸਕੋਰਰ ਵਜੋਂ ਸੇਵਾ ਨਿਭਾਈ, ਅਤੇ ਜ਼ਾਹਿਦ ਅਤੇ ਵਿਲਾਇਤ ਅਲੀ ਨੇ ਰੈਫਰੀ ਵਜੋਂ ਸੇਵਾ ਨਿਭਾਈ | ਸਾਰੇ ਕਾਲਜਾਂ ਦਾ ਸਟਾਫ਼ ਮੌਜੂਦ ਸੀ |
Ad Position 22
No active advertisement
ਪਿਛਲੀ ਖ਼ਬਰ ਯੂਰੀਆ ਖ਼ਾਦ ਦੀ ਘਾਟ ਕਾਰਨ ਕਿਸਾਨ ਪ੍ਰੇਸ਼ਾਨ- ਬੰਗਾ ਅਗਲੀ ਖ਼ਬਰ ਪੱਲੀ-ਝਿੱਕੀ 'ਚ ਤੀਸਰਾ ਸ਼ਾਨਦਾਰ ਕਿ੍ਕਟ ਟੂਰਨਾਮੈਂਟ ਕਰਵਾਇਆ
Ad Position 24