ਪੱਲੀ ਝਿੱਕੀ, 27 ਅਪ੍ਰੈਲ (ਕੁਲਦੀਪ ਸਿੰਘ ਪਾਬਲਾ)-ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਪਿੰਡ ਪੱਲੀ ਝਿੱਕੀ ਵਿਖੇ ਤੀਸਰਾ ਕ੍ਰਿਕਟ ਟੂਰਨਾਮੈਂਟ ਸਮੂਹ ਨਗਰ ਨਿਵਾਸੀ, ਸਮੂਹ ਗ੍ਰਾਮ ਪੰਚਾਇਤ, ਸਮੂਹ ਨੌਜਵਾਨ ਸਭਾ ਅਤੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਕਿ੍ਕਟ ਟੂਰਨਾਮੈਂਟ ਵਿੱਚ ਵੱਖ-ਵੱਖ ਟੀਮਾਂ ਵਲੋਂ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ | ਮੈਚ ਦੇ ਆਖਰੀ ਦਿਨ ਫਾਈਨਲ ਮੁਕਾਬਲਾ ਮਹਿੰਦੀਪੁਰ ਅਤੇ ਪੈਲੀ ਦੀਆਂ ਟੀਮਾਂ ਵਿਚਕਾਰ ਛੇ-ਛੇ ਓਵਰ ਦਾ ਮੈਚ ਕਰਾਇਆ ਗਿਆ ਕਿ ਇਸ ਵਿੱਚ ਮਹਿੰਦੀਪੁਰ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕਰਕੇ ਪੈਲੀ ਦੀ ਟੀਮ ਨੂੰ 60 ਦੌੜਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ | ਇਸ ਦੌਰਾਨ ਕਿ੍ਕਟ ਟੂਰਨਾਮੈਂਟ ਦੇ ਮੈਦਾਨ ਵਿੱਚ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੀਪ ਸਿੰਘ ਸ਼ੁਕਾਰ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਇੰਚਾਰਜ ਤੇ ਹਰਪ੍ਰੀਤ ਸਿੰਘ ਖਾਰਾ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਉਹਨਾਂ ਨਾਲ ਪਤਵੰਤੇ ਸੱਜਣ ਇਸ ਦੌਰਾਨ ਜੇਤੂ ਤੇ ਉਪ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਪਹਿਲਾ ਇਨਾਮ ਗਿਆਨੀ ਗਿਆਨ ਸਿੰਘ, ਸਰਪੰਚ ਸਰੂਪ ਸਿੰਘ, ਅਵਤਾਰ ਸਿੰਘ ਬਿੱਲਾ ਪੰਚ, ਬਲਵੀਰ ਸਿੰਘ ਨੰਬਰਦਾਰ ਅਤੇ ਪਤਵੰਤੇ ਸੱਜਣਾਂ ਵਲੋਂ ਇਨਾਮਾਂ ਦੀ ਵੰਡ ਕੀਤੀ ਗਈ ਅਤੇ ਦੂਜਾ ਇਨਾਮ ਜੇਤੂ ਅਤੇ ਉਪ ਜੇਤੂ ਤੇ ਤਿੰਨ ਚਾਰ ਨੰਬਰ ਦੀਆਂ ਟੀਮਾਂ ਨੂੰ ਬਲਜੀਤ ਸਿੰਘ ਯੂ.ਐਸ.ਏ ਨਰਿੰਦਰ ਸਿੰਘ ਨੰਨੀ ਯੂ.ਐਸ.ਏ ਵਲੋਂ ਦਿੱਤਾ ਗਿਆ | ਸਤਵੀਰ ਸਿੰਘ ਪੱਲੀ ਝਿੱਕੀ ਵੱਲੋਂ 11000 ਰੁਪਏ ਅਤੇ ਜਸਵੀਰ ਸਿੰਘ ਜੱਸਾ ਕੈਨੇਡਾ, ਹਰਜਿੰਦਰ ਸਿੰਘ ਕਾਲਾ ਯੂ.ਕੇ ਅਤੇ ਮਨਜਿੰਦਰ ਸਿੰਘ ਮੰਨੂ ਵੱਲੋਂ 21000 ਰੁਪਏ ਦਿੱਤੇ ਗਏ ਅਤੇ ਹੋਰ ਐੱਨ.ਆਰ.ਆਈ. ਵੀਰ ਨਗਰ ਵਾਸੀਆਂ ਤੇ ਸੱਜਣਾਂ ਵੱਲੋਂ ਦਿੱਤੇ ਗਏ | ਇਸ ਮੌਕੇ ਸਰਪੰਚ ਸਰੂਪ ਸਿੰਘ, ਅਵਤਾਰ ਸਿੰਘ ਬਿੱਲਾ ਪੰਚ, ਬਲਵੀਰ ਸਿੰਘ ਨੰਬਰਦਾਰ, ਬਲਕਾਰ ਸਿੰਘ ਸਾਬਕਾ ਸਰਪੰਚ, ਸਾਹਿਬ ਸਿੰਘ ਪੰਚ, ਬਾਬਾ ਦਰਸ਼ਨ ਸਿੰਘ, ਸਤਵੀਰ ਸਿੰਘ ਪੱਲੀ ਝਿੱਕੀ, ਬਲਜੀਤ ਸਿੰਘ ਲੱਕੀ ਯੂ.ਐਸ.ਏ, ਪਰਮਜੀਤ ਸਿੰਘ ਪੰਮੀ, ਕਰਨੈਲ ਸਿੰਘ ਕੈਨੇਡਾ, ਮਨਜਿੰਦਰ ਸਿੰਘ ਬਿੰਦੀ, ਹਰਪਾਲ ਸਿੰਘ ਪਾਲਾ, ਸੋਨੂੰ ਸਾਬਕਾ ਪੰਚ, ਗੁਰਦੀਪ ਸਿੰਘ ਦੀਪੂ, ਸੋਮਨ, ਪਵਨ, ਸੋਹਲ, ਲੱਕੀ ਸੋਹਲ, ਕਰਮਜੀਤ, ਅਮਨਪ੍ਰੀਤ, ਲੱਕੀ, ਪੰਡਿਤ, ਸੋਨੂ, ਸਫੀ, ਫਰੀਦੀ ਪ੍ਰਭ, ਗੋਰਾ, ਅਮਨਦੀਪ ਸਿੰਘ, ਇੰਦਰਜੀਤ, ਗੁਰਜਿੰਦਰ ਸਿੰਘ ਤੇ ਸਮੂਹ ਪਤਵੰਤੇ ਸੱਜਣ ਅਤੇ ਖਿਡਾਰੀ ਹਾਜ਼ਰ ਸਨ |