26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਬੰਗਾ ਵਿਖੇ ਅਰਦਾਸ ਕੰਸਲਟੈਂਸੀ ਦਫ਼ਤਰ ਦਾ ਹੋਇਆ ਉਦਘਾਟਨ

Ad Position 21
No active advertisement
ਅਜੀਤ ਡੈਸਕ 28-04-2026
ਬੰਗਾ, 27 ਅਪ੍ਰੈਲ (ਕਰਮ ਲਧਾਣਾ, ਧਰਮਵੀਰ ਪਾਲ)-ਸਥਾਨਕ ਮੁਕੰਦਪੁਰ ਰੋਡ ਬੰਗਾ ਵਿਖੇ ਲਵਪ੍ਰੀਤ ਕੌਰ ਵਲੋਂ ਆਪਣੇ ਨਵੇਂ ਅਰੰਭ ਕੀਤੇ ਦਫ਼ਤਰ ਦੇ ਉਦਘਾਟਨ 'ਤੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾ ਕੇ ਪ੍ਰਮਾਤਮਾ ਦਾ ਓਟ ਆਸਰਾ ਲਿਆ ਗਿਆ | ਇਸ ਮੌਕੇ ਲਵਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਰਦਾਸ ਕੰਸਲਟੈਂਸੀ ਨਾਂ ਦੇ ਇਸ ਦਫ਼ਤਰ 'ਚ ਏਅਰ ਟਿੱਕਟ, ਟੂਰਿਸਟ ਪੈਕੇਜ ਜਾਂ ਬਾਹਰ ਦੇ ਲਈ ਕਿਸੇ ਵੀ ਕੰਮ ਲਈ ਕੰਸਲਟ ਕੀਤਾ ਜਾ ਸਕਦਾ ਹੈ | ਉਸ ਸਬੰਧੀ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਬਾਰੇ ਦੱਸਿਆ | ਇਸ ਮੌਕੇ ਜਸਵਿੰਦਰ ਸਿੰਘ ਮਾਨ, ਪਰਮਜੀਤ ਸਿੰਘ ਕੱਟ, ਜਤਿੰਦਰ ਸਿੰਘ ਮਾਨ ਐਮ.ਸੀ, ਹਿੰਮਤ ਤੇਜਪਾਲ ਐਮ.ਸੀ, ਮਨਜੀਤ ਸਿੰਘ ਬੱਬਲ, ਅਮਰੀਕ ਸਿੰਘ ਸੋਨੀ, ਅਮਨੀ ਮਾਨ, ਜਗਦੀਸ਼ ਕੁਮਾਰ ਐਕਸ ਪੰਚ ਕੱਟ, ਜਥੇਦਾਰ ਜੋਗਾ ਸਿੰਘ, ਕਾਮਰੇਡ ਅਵਤਾਰ ਸਿੰਘ, ਗੁਰਤੀਰਥ ਸਿੰਘ, ਅਰਜੁਨ ਸਿੰਘ, ਗੁਰਜੀਤ ਸਿੰਘ ਤੇ ਅਵਤਾਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਭੱਦੀ ਵਿਖੇ ਪਾਣੀ ਵਾਲੀਆਂ ਟੈਂਕੀਆਂ ਦਾ ਓਵਰਫਲੋ ਪਾਣੀ ਬਣ ਰਿਹਾ ਹੈ ਵੱਡੀ ਸਿਰਦਰਦੀ ਅਗਲੀ ਖ਼ਬਰ ਭਾਜਪਾ ਦੇ ਵੱਧ ਰਹੇ ਪ੍ਰਭਾਵ ਨੂੰ ਦੇਖ ਵਿਰੋਧੀ ਪਾਰਟੀਆਂ 'ਚ ਘਬਰਾਹਟ ਦਾ ਮਾਹੌਲ- ਸੰਦੀਪ ਭਾਟੀਆ
Ad Position 24