26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਅਕਾਲੀ ਦਲ ਬਲਾਚੌਰ ਦੇ ਸਾਰੇ ਧੜਿਆਂ ਨੂੰ ਇਕੱਠੇ ਹੋ ਕੇ ਚੱਲਣ ਦੀ ਲੋੜ- ਭੱਟੀ

Ad Position 21
No active advertisement
ਅਜੀਤ ਡੈਸਕ 28-04-2026
ਮਜਾਰੀ/ਸਾਹਿਬਾ, 27 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਐੱਸ. ਸੀ. ਵਿੰਗ ਦੇ ਸੂਬਾ ਜੂਨੀਅਰ ਮੀਤ ਪ੍ਰਧਾਨ ਰਣਵੀਰ ਸਿੰਘ ਭੱਟੀ ਚਣਕੋਈ ਨੇ ਕਸਬਾ ਮਜਾਰੀ ਵਿਖੇ ਕਿਹਾ ਕਿ ਹਲਕਾ ਬਲਾਚੌਰ ਦੇ ਅਕਾਲੀ ਦਲ ਦੇ ਸਾਰੇ ਧੜਿਆਂ ਨੂੰ ਇਕੱਠੇ ਹੋ ਕੇ ਚੱਲਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਲੰਮੀ ਉਡੀਕ ਤੇ ਪਾਰਟੀ ਵਰਕਰਾਂ ਤੇ ਆਗੂਆਂ ਦੀ ਮੰਗ ਤੋਂ ਬਾਅਦ ਸੂਬਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਵਿਧਾਨ ਸਭਾ ਹਲਕਾ ਬਲਾਚੌਰ ਨੂੰ ਹਲਕਾ ਇੰਚਾਰਜ ਦਿੱਤਾ ਹੈ | ਹੁਣ ਅਕਾਲੀ ਦਲ ਦੀ ਬਿਹਤਰੀ ਲਈ ਸਾਰਿਆਂ ਨੂੰ ਪਾਰਟੀ ਦੇ ਝੰਡੇ ਥੱਲੇ ਇਕੱਠੇ ਹੋ ਕੇ ਚੱਲਣ ਦੀ ਜ਼ਰੂਰਤ ਹੈ | ਉਨ੍ਹਾਂ ਕਿਹਾ ਕਿ ਬਲਾਚੌਰ ਵਿਚ ਅਕਾਲੀ ਦਲ ਦਾ ਵੋਟ ਬੈਂਕ ਪੂਰੀ ਤਰਾਂ ਨਾਲ ਮਜ਼ਬੂਤ ਹੈ | 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੇ ਉਮੀਦਵਾਰ ਸਵ. ਸੁਨੀਤਾ ਚੌਧਰੀ ਨੇ ਫਸਵਾਂ ਮੁਕਾਬਲਾ ਦਿੱਤਾ ਤੇ ਦੂਸਰੇ ਨੰਬਰ 'ਤੇ ਰਹੇ | ਅੱਜ ਵੀ ਅਕਾਲੀ ਵਰਕਰ ਪੂਰੀ ਤਰਾਂ ਕਾਇਮ ਹੈ, ਉਹ ਸਿਰਫ਼ ਅਕਾਲੀ ਆਗੂਆਂ ਵੱਲ ਵੇਖ ਰਿਹਾ ਹੈ | ਜੇਕਰ ਹੁਣ ਤੋਂ ਹੀ ਪਿੰਡਾਂ ਅੰਦਰ ਸਾਰੇ ਆਗੂ ਆਪਣੀ ਡਿਊਟੀ ਸਮਝ ਕੇ ਅਕਾਲੀ ਵਰਕਰਾਂ 'ਤੇ ਵੋਟਰਾਂ ਨਾਲ ਸੰਪਰਕ ਕਰਨ ਤਾਂ ਬਲਾਚੌਰ ਅੰਦਰ ਅਕਾਲੀ ਦਲ ਵੱਡੇ ਅੰਤਰ ਨਾਲ ਸੀਟ ਜਿੱਤ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਮਿਸ਼ਨਰੀ ਗਾਇਕ ਰਾਜ ਦਦਰਾਲ ਵਿਦੇਸ਼ੀ ਟੂਰ ਲਗਾ ਕੇ ਵਤਨ ਪਰਤੇ ਅਗਲੀ ਖ਼ਬਰ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਕਿਸਾਨ ਵੀਰ ਫ਼ਸਲੀ ਵਿਭਿੰਨਤਾ ਨੂੰ ਅਪਨਾਉਣ- ਡਾ. ਲੇਖ ਰਾਜ
Ad Position 24