27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਮਿਸ਼ਨਰੀ ਗਾਇਕ ਰਾਜ ਦਦਰਾਲ ਵਿਦੇਸ਼ੀ ਟੂਰ ਲਗਾ ਕੇ ਵਤਨ ਪਰਤੇ

Ad Position 21
No active advertisement
ਅਜੀਤ ਡੈਸਕ 28-04-2026
ਔੜ/ਝਿੰਗੜਾਂ, 27 ਅਪ੍ਰੈਲ (ਕੁਲਦੀਪ ਸਿੰਘ ਝਿੰਗੜ)-ਇਤਿਹਾਸਕ ਪਿੰਡ ਗੜ੍ਹੀ ਅਜੀਤ ਦੇ ਜੰਮਪਲ ਇੰਟਰਨੈਸ਼ਨਲ ਗੋਲਡਮੈਡਲਿਸਟ ਮਿਸ਼ਨਰੀ ਗਾਇਕ ਰਾਜ ਕੁਮਾਰ ਦਦਰਾਲ ਵਿਦੇਸ਼ੀ ਟੂਰ ਲਗਾ ਕੇ ਆਪਣੇ ਵਤਨ ਪਰਤ ਆਏ ਹਨ | ਜਿਨ੍ਹਾਂ ਦਾ ਪਿੰਡ ਪੁੱਜਣ 'ਤੇ ਸਰਪੰਚ ਬਹਾਦਰ ਸਿੰਘ ਥਿਆੜਾ, ਅਮਰੀਕ ਸਿੰਘ ਪੁਰੇਵਾਲ, ਬਲਕਾਰ ਸਿੰਘ ਅਣਦੇਹ, ਅਵਤਾਰ ਸਿੰਘ ਦਿਓਲ, ਬਲਵੀਰ ਦਦਰਾਲ, ਮਨਪ੍ਰੀਤ ਦਦਰਾਲ, ਗੋਬਿੰਦ ਸਿੰਘ ਧੀਰ, ਲਖਵਿੰਦਰ ਸਿੰਘ, ਮਾ. ਸਤਨਾਮ ਧੀਰ, ਜਸਪਾਲ ਧੀਰ ਆਦਿ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਇਕ ਮਹੀਨੇ ਦੇ ਵਿਦੇਸ਼ੀ ਟੂਰ ਦੌਰਾਨ ਗੁਰੂ ਰਵਿਦਾਸ ਬੇਗਮਪੁਰਾ ਦਰਬਾਰ ਕਰੋਪੀ ਨੈਸ਼ਨਲ ਗੁਰੂ ਘਰ, ਗੁਰੂ ਰਵਿਦਾਸ ਬੇਗਮਪੁਰਾ ਦਰਬਾਰ ਪਸਾਗਨਾ, ਗੁਰੂ ਰਵਿਦਾਸ ਭਵਨ ਸੀਮਧਾਰੀ ਗੁਰੂ ਘਰ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਸਾਹਿਬ ਦੇ ਜਨਮ ਦਿਨ ਨੂੰ ਸਮਰਪਿਤ ਕਰਵਾਏ ਧਾਰਮਿਕ ਸਮਾਗਮ ਵਿਚ ਆਪਣੇ ਮਹਾਨ ਰਹਿਬਰਾਂ ਦੇ ਜੀਵਨ ਸਬੰਧੀ ਰਚਨਾਵਾਂ ਪੇਸ਼ ਕਰਕੇ ਆਪਣੀ ਹਾਜ਼ਰੀ ਲਗਵਾਈ | ਉਨ੍ਹਾਂ ਵਲੋਂ ਮਿਲੇ ਪਿਆਰ ਸਤਿਕਾਰ ਨੂੰ ਮੈਂ ਹਮੇਸ਼ਾ ਆਪਣੇ ਦਿਲ 'ਚ ਵਸਾ ਕੇ ਰੱਖਾਂਗਾ | ਮਿਸ਼ਨਰੀ ਗਾਇਕ ਰਾਜ ਦਦਰਾਲ ਨੇ ਦੱਸਿਆ ਕਿ ਵਿਦੇਸ਼ੀ ਟੂਰ ਦੌਰਾਨ ਸਰੋਤਿਆਂ ਦੀ ਮੰਗ ਤੇ ਇਕ ਕ੍ਰਾਂਤੀਕਾਰੀ ਗੀਤ ਮਿਸ਼ਨ 2027 ਦੀ ਵੀਡੀਓ ਵੀ ਤਿਆਰ ਕੀਤੀ ਹੈ, ਜਿਸ ਗੀਤ ਦਾ ਟਾਈਟਲ ਹੈ 'ਹਾਥੀ ਵਾਲਾ ਬਟਨ ਦਬਾਓ ਸਾਥੀਓ ਜੇਕਰ ਨਸ਼ਿਆਂ ਤੋਂ ਮੁਕਤ ਪੰਜਾਬ ਚਾਹੁੰਦੇ ਹੋ' ਜਿਸ ਨੂੰ ਪ੍ਰਸਿੱਧ ਗੀਤਕਾਰ ਕਿਸ਼ਨ ਪਾਸ਼ਟਾ ਵਲੋਂ ਲਿਖਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਹੋਈ ਅਗਲੀ ਖ਼ਬਰ ਅਕਾਲੀ ਦਲ ਬਲਾਚੌਰ ਦੇ ਸਾਰੇ ਧੜਿਆਂ ਨੂੰ ਇਕੱਠੇ ਹੋ ਕੇ ਚੱਲਣ ਦੀ ਲੋੜ- ਭੱਟੀ
Ad Position 24