ਬਹਿਰਾਮ, 27 ਅਪ੍ਰੈਲ (ਨਛੱਤਰ ਸਿੰਘ ਬਹਿਰਾਮ)-ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਉਣ 'ਤੇ ਪਿੰਡਾਂ ਸ਼ਹਿਰਾਂ ਦਾ ਵਿਕਾਸ ਪਹਿਲ ਦੇ ਅਧਾਰ ਅਤੇ ਪਾਰਟੀਬਾਜੀ ਤੋਂ ਉਪਰ ਉਠ ਕੇ ਕੀਤਾ ਜਾਵੇਗਾ | ਇਹ ਸ਼ਬਦ ਜ਼ਿਲ੍ਹਾ ਪ੍ਰਧਾਨ ਕਿਸਾਨ ਕਾਂਗਰਸ ਕਮਲਜੀਤ ਬੰਗਾ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨੇ ਸਤਿਗੁਰ ਰਵਿਦਾਸ ਪਾਰਕ ਖੋਥੜਾਂ ਵਿਖੇ ਡਾ. ਅੰਬੇਡਕਰ ਭਵਨ 'ਤੇ ਪਾਏ ਲੈਂਟਰ ਵਿੱਚ 71 ਹਜ਼ਾਰ ਦੀ ਰਾਸ਼ੀ ਦਾ ਸਹਿਯੋਗ ਆਪਣੇ ਨਿੱਜੀ ਖਾਤੇ ਵਿਚੋਂ ਪਾਉਣ 'ਤੇ ਕੀਤਾ | ਉਨ੍ਹਾਂ ਕਿਹਾ ਕਿ ਨਗਰ ਨਿਵਾਸੀਆਂ ਦੀ ਵਧੀਆ ਸੋਚ ਹੈ ਜੋ ਆਪਣੇ ਰਹਿਬਰਾਂ ਲਈ ਇਹੋ ਜਿਹੇ ਭਲਾਈ ਕਾਰਜ ਕਰ ਰਹੇ ਹਨ | ਉਪਰੰਤ ਪ੍ਰਬੰਧਕਾਂ ਵਲੋਂ ਪ੍ਰਮੁੱਖ ਸ਼ਖਸੀਅਤਾਂ ਅਤੇ ਪਤਵੰਤੇ ਸੱਜਣਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਕਮਲਜੀਤ ਬੰਗਾ ਜ਼ਿਲ੍ਹਾ ਪ੍ਰਧਾਨ ਕਿਸਾਨ ਕਾਂਗਰਸ, ਸ੍ਰੀਮਤੀ ਬਿਮਲਾ ਬੰਗਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਹਰਭਜਨ ਸਿੰਘ ਭਰੋਲੀ ਸਾਬਕਾ ਬਲਾਕ ਪ੍ਰਧਾਨ ਕਾਂਗਰਸ, ਸਰਪੰਚ ਸੰਦੀਪ ਕੁਮਾਰ, ਨੰਬਰਦਾਰ ਬਲਵਿੰਦਰ ਸਿੰਘ ਬੱਗਾ, ਗੁਰਦੀਪ ਸਿੰਘ ਸੈਂਬੀ, ਅਸ਼ੋਕ ਕੁਮਾਰ ਮੁੱਖ ਸੇਵਾਦਾਰ ਗੁਰੂ ਘਰ, ਅਮਰੀਕ ਸਿੰਘ ਔਜਲਾ, ਅਮਰਿੰਦਰ ਸਿੰਘ ਪੰਚ, ਸੁਰਿੰਦਰ ਕੁਮਾਰ ਮਾਂਗਟ, ਹਰਮੇਸ਼ ਬੰਗਾ, ਜਸਵਿੰਦਰ ਪਾਲ ਕਾਲਾ, ਪ੍ਰੇਮ ਚੋਪੜਾ, ਸੰਦੀਪ ਕੁਮਾਰ ਦੀਪਾ, ਅਮਰਜੀਤ ਜੀਤਾ, ਸਰਬਜੀਤ ਸਾਬੀ ਤੇ ਸੁਰਿੰਦਰ ਪਾਲ ਆਦਿ ਹਾਜ਼ਰ ਸਨ |