ਬੰਗਾ, 27 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਸਿੱਖ ਨੈਸ਼ਨਲ ਕਾਲਜ ਬੰਗਾ ਦੇ ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਵਿਦਾਇਗੀ ਸਮਾਗਮ ਕਰਾਇਆ ਗਿਆ | ਇਸ ਮੌਕੇ ਐੱਮ. ਏ. ਅੰਗਰੇਜ਼ੀ ਸਮੈਸਟਰ- ਦੋ ਦੇ ਵਿਦਿਆਰਥੀਆਂ ਨੇ ਸਮੈਸਟਰ-ਚਾਰ ਦੇ ਆਪਣੇ ਸੀਨੀਅਰਾਂ ਨੂੰ ਦਿਲੋਂ ਵਿਦਾਇਗੀ ਦਿੱਤੀ | ਸਮਾਗਮ ਦੀ ਸ਼ੁਰੂਆਤ ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ ਦੇ ਸਵਾਗਤ ਨਾਲ ਹੋਈ | ਉਨ੍ਹਾਂ ਆਪਣੇ ਸੰਬੋਧਨ ਵਿੱਚ ਵਿਭਾਗ ਦੀਆਂ ਅਕਾਦਮਿਕ ਪ੍ਰਾਪਤੀਆਂ ਦੀ ਪ੍ਰਸੰਸਾ ਕੀਤੀ ਅਤੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਦਿਵਸ ਅਤੇ ਵਿਸ਼ਵ ਪੁਸਤਕ ਦਿਵਸ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਵਿਭਾਗ ਦੇ ਮੁਖੀ ਡਾ. ਰਾਜੇਸ਼ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵਿਦਾ ਹੋ ਰਹੇ ਵਿਦਿਆਰਥੀਆਂ ਦੇ ਸੁਨਿਹਰੀ ਭਵਿੱਖ ਲਈ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ 'ਤੇ ਅੰਗਰੇਜ਼ੀ ਸਾਹਿਤ ਦੇ ਮਹਾਨ ਨਾਟਕਕਾਰ ਵਿਲੀਅਮ ਸ਼ੇਕਸਪੀਅਰ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ ਗਈ | ਸਮਾਗਮ ਦੌਰਾਨ ਅੰਗਰੇਜ਼ੀ ਵਿਭਾਗ ਦੇ ਬਾਕੀ ਅਧਿਆਪਕ ਪ੍ਰੋ. ਕਿਸ਼ੋਰ ਕੁਮਾਰ, ਪ੍ਰੋ. ਓਾਕਾਰ ਸਿੰਘ ਸਿੱਧੂ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਪ੍ਰੀਤ ਕੰਵਲ, ਪ੍ਰੋ. ਮਨਪ੍ਰੀਤ ਕੌਰ ਅਤੇ ਪ੍ਰੋ. ਸਨੀ ਅਮਰਿੰਦਰ ਸਿੰਘ ਵੀ ਹਾਜ਼ਰ ਸਨ | ਇਸ ਵਿਦਾਇਗੀ ਸਮਾਗਮ ਦੀ ਸਮਾਪਤੀ ਜਜ਼ਬਾਤ ਭਰੀ ਅਤੇ ਆਸ਼ਾਵਾਦੀ ਭਾਵ ਦਾ ਪ੍ਰਗਟਾਵਾ ਸੀ | ਜਿੱਥੇ ਵਿਦਿਆਰਥੀਆਂ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਇੱਕ-ਦੂਜੇ ਨਾਲ ਯਾਦਗਾਰ ਪਲ ਬਿਤਾਏ ਅਤੇ ਆਪਣੇ ਅਕਾਦਮਿਕ ਸਫਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ |