27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਖ਼ੂਨਦਾਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 28-04-2026
ਨਵਾਂਸ਼ਹਿਰ, 27 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਪਿੰਡ ਮਹਾਲੋਂ ਵਿਖੇ ਸਮਾਜ ਭਲਾਈ ਸੰਸਥਾ ਵਲੋਂ ਡਾ. ਬੀ. ਆਰ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸਵੈਇਛੁੱਕ ਖ਼ੂਨਦਾਨ ਕੈਂਪ ਲਗਾਇਆ | ਇਸ ਮੌਕੇ ਜਾਣਕਾਰੀ ਦਿੰਦੀਆਂ ਲੱਡੂ ਪ੍ਰਧਾਨ ਤੇ ਜਗਤਾਰ ਤਾਰੀ ਨੇ ਦੱਸਿਆ ਕਿ ਇਹ ਖ਼ੂਨਦਾਨ ਕੈਂਪ ਬਲੱਡ ਬੈਂਕ ਰਾਹੋਂ ਰੋਡ ਨਵਾਂਸ਼ਹਿਰ ਦੇ ਡਾਕਟਰਾਂ ਦੀ ਟੀਮ ਦੇ ਸਹਿਯੋਗ ਨਾਲ ਲਗਾਇਆ ਗਿਆ | ਇਸ ਖੂਨਦਾਨ ਕੈਂਪ ਵਿੱਚ ਕੁੱਲ 34 ਯੂਨਿਟ ਇੱਕਠੇ ਹੋਏ ਹਨ | ਇਸ ਮੌਕੇ 'ਤੇ ਖੂਨਦਾਨ ਕਰਨ ਵਾਲੇ ਵਿਅਕਤੀਆਂ ਨੂੰ ਸੰਸਥਾ ਦੇ ਵਲੋਂ ਸਨਮਾਨ ਚਿੰਨ ਵੀ ਭੇਟ ਕੀਤੇ ਗਏ ਅਤੇ ਨੌਜਵਾਨਾਂ ਨੂੰ ਇਹੀ ਅਪੀਲ ਕੀਤੀ ਹੈ ਕਿ ਖੂਨਦਾਨ ਇਕ ਸੱਭ ਤੋਂ ਉਤਮ ਮਹਾਂਦਾਨ ਹੈ | ਇਸ ਦੇ ਨਾਲ ਅਸੀ ਕਿਸੇ ਵੀ ਜਰੂਰਤਮੰਦ ਵਿਅਕਤੀ ਦੀ ਜਾਨ ਬਚਾਅ ਸਕਦੇ ਹਾਂ | ਸਾਨੂੰ ਨਸ਼ਿਆਂ ਨੂੰ ਛੱਡ ਕੇ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ | ਇਸ ਮੌਕੇ ਬੁੱਧ ਰਾਮ, ਡਾ. ਸੁਰਿੰਦਰ, ਬਲਵੀਰ ਸਿੰਘ, ਜਗਤਾਰ ਸਿੰਘ, ਨਛੱਤਰ ਰਾਮ ਪੰਚ, ਵਾਸਦੇਵ, ਹਰਬੰਸ ਲਾਲ, ਸੁਰਜੀਤ, ਮੱਕੜ ਤੋਂ ਇਲਾਵਾ ਪਿੰਡ ਦੀ ਸਰਪੰਚ ਨਛੱਤਰ ਕੌਰ ਵੀ ਸ਼ਾਮਲ ਰਹੇ ਤੇ ਸਾਰਿਆ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਆਦੋਆਣਾ ਨੇ ਵੀ ਕਾਂਗਰਸ ਵਲੋਂ ਚੋਣ ਲੜਨ ਲਈ ਦਾਅਵੇਦਾਰੀ ਕੀਤੀ ਪੇਸ਼ ਅਗਲੀ ਖ਼ਬਰ ਬਲਾਕ ਮੁਕੰਦਪੁਰ ਵਿਖੇ ਆਸ਼ਾ ਦਿਵਸ ਮਨਾਇਆ
Ad Position 24