11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਮੰਡੀਆਂ ਵਿਚੋਂ ਲਿਫਟਿੰਗ ਨਾ ਹੋਣ ਕਾਰਨ ਆੜ੍ਹਤੀਆ ਅਤੇ ਮਜ਼ਦੂਰ ਵਰਗ ਖਫ਼ਾ ਮੁਕੰਦਪੁਰ ਮੰਡੀ ਵਿੱਚ 1 ਲੱਖ 70 ਹਜ਼ਾਰ ਗੱਟੇ ਖਰੀਦੇ 'ਚੋਂ ਸਿਰਫ 41 ਹਜ਼ਾਰ ਦੀ ਹੋਈ ਲਿਫਟਿੰਗ * ਮਜ਼ਦੂਰ ਵਿਹਲੇ ਬੈਠ ਕੇ ਖਾਣ ਨੂੰ ਮਜਬੂਰ

Ad Position 21
No active advertisement
ਅਜੀਤ ਡੈਸਕ 02-05-2026
ਮੁਕੰਦਪੁਰ, 1 ਮਈ (ਅਮਰੀਕ ਸਿੰਘ ਢੀਂਡਸਾ) - ਸਰਕਾਰੀ ਫਰਮਾਨਾ ਅਨੁਸਾਰ ਪਹਿਲੀ ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਨਾ ਹੋਣ ਕਰਕੇ ਬਹੁਤ ਸਾਰੀਆਂ ਮੰਡੀਆਂ ਵਿੱਚ 14 ਅਪ੍ਰੈਲ ਤੋਂ ਬਾਅਦ ਖਰੀਦ ਹੋਣੀ ਸ਼ੁਰੂ ਹੋਈ ਅਤੇ ਸਰਕਾਰ ਵੱਲੋਂ 24 ਘੰਟਿਆਂ 'ਚ ਅਦਾਇਗੀ ਦੇ ਦਮਗਜ਼ੇ ਵੀ ਹਵਾ ਵਿੱਚ ਹੀ ਰਹਿ ਗਏ ਜਦ ਕਿ ਬਹੁਤ ਸਾਰੇ ਕਿਸਾਨ 15 ਦਿਨ ਤੋਂ ਪਰਚੇਜ ਹੋਈ ਹੋਣ ਦੇ ਬਾਵਜੂਦ ਵੀ ਆੜਤੀਆਂ ਕੋਲ ਪੈਸਿਆਂ ਲਈ ਪੁੱਛ ਪੜਤਾਲ ਕਰ ਰਹੇ ਹਨ ਕਿ ਸਾਡੇ ਖਾਤਿਆਂ ਵਿੱਚ ਅਜੇ ਪੈਸੇ ਕਿਉਂ ਨਹੀਂ ਆਏ | ਦੂਸਰੇ ਪਾਸੇ ਕਣਕ ਦਾ ਸੀਜਨ ਸਮਾਪਤ ਹੋ ਚੁੱਕਾ, ਕਮਾਦ ਦੇ ਮੋਢਿਆਂ ਨੂੰ ਕੱਟ ਕੇ ਬੀਜੇ ਖੇਤ ਅਜੇ ਇੱਕ ਦੋ ਦਿਨਾਂ 'ਚ ਵੱਢ ਹੋਣ ਦਾ ਇੰਤਜ਼ਾਰ ਕਰ ਰਹੇ ਹਨ ਲੇਕਿਨ ਮੁਕੰਦਪੁਰ ਮੰਡੀ ਵਿਖੇ ਪਨਗਰੇਨ ਵੱਲੋਂ ਖਰੀਦੀ 97738 ਬੋਰਿਆਂ ਵਿੱਚੋਂ ਸਿਰਫ 22738 ਅਤੇ ਐਫ.ਸੀ.ਆਈ ਦੁਆਰਾ ਖਰੀਦੀ 72723 ਚੋਂ ਸਿਰਫ 16000 ਕੱਟਾ ਹੀ ਚੁੱਕਿਆ ਜਾ ਸਕਿਆ ਜਦ ਕਿ 1 ਲੱਖ 31 ਹਜ਼ਾਰ ਕੱਟਾ ਮੰਡੀ ਵਿੱਚ ਖੁੱਲੇ ਅਸਮਾਨ ਹੇਠ ਪਿਆ | ਜਿਸ ਨਾਲ ਆੜਤੀਆਂ ਦੀਆਂ ਚਿੰਤਾਵਾਂ ਵਧੀਆ ਹੋਈਆਂ ਹਨ, ਉਹਨਾਂ ਦਾ ਕਹਿਣਾ ਹੈ ਕਿ ਮਜ਼ਦੂਰ ਕੰਮ ਨਿਬੇੜ ਕੇ ਵਾਪਸ ਆਪਣੇ ਰਾਜਾਂ ਨੂੰ ਜਾਣ ਲਈ ਉਤਾਵਲੇ ਹਨ ਜਦਕਿ ਸਰਕਾਰ ਵੱਲੋਂ ਖਰੀਦੀ ਹੋਈ ਕਣਕ ਚੁੱਕਣ ਲਈ ਕੋਈ ਯਤਨ ਨਹੀਂ ਕੀਤੇ ਜਾ ਰਹੇ ਖੁੱਲ੍ਹੇ ਅਸਮਾਨ ਹੇਠ ਪਈ ਕਣਕ ਦੀਆਂ ਬੋਰੀਆਂ ਖਰਾਬ ਮੌਸਮ ਹੋਣ 'ਤੇ ਨੁਕਸਾਨੀਆਂ ਵੀ ਜਾ ਸਕਦੀਆਂ ਹਨ ਜਿਸ ਦਾ ਖਮਿਆਜਾ ਤੇ ਹਰਜਾਨਾ ਆੜਤੀਆਂ ਨੂੰ ਭੁਗਤਣਾ ਪਵੇਗਾ ਤੇ ਨਾਲ ਹੀ ਮਜ਼ਦੂਰਾਂ ਵੱਲੋਂ ਇਹ ਦੁਹਾਈ ਪਾਈ ਜਾ ਰਹੀ ਹੈ ਕਿ ਸਾਡੇ ਕੋਲ ਕੰਮ ਨਹੀਂ ਸਰਕਾਰ ਖਰੀਦਿਆ ਹੋਇਆ ਅਨਾਜ ਜਲਦੀ ਚੁਕਾਵੇ ਤੇ ਸਾਡਾ ਹਿਸਾਬ ਹੋਵੇ ਫਿਰ ਅਸੀਂ ਆਪਣੇ ਪਰਿਵਾਰਾਂ ਵਿੱਚ ਜਾ ਸਕੀਏ | ਪਨਗਰੇਨ ਦੇ ਇੰਸਪੈਕਟਰ ਦੌਲਤ ਭਾਟੀਆ ਵਲੋਂ ਪੁੱਛਣ 'ਤੇ ਦੱਸਿਆ ਕਿ ਇਸ ਵਾਰ ਖਰੀਦੀ ਹੋਈ ਕਣਕ ਪੰਜਾਬ ਦੇ ਗੁਦਾਮਾਂ ਵਿੱਚ ਰੱਖਣ ਦੀ ਬਜਾਏ ਮਾਲ ਗੱਡੀਆਂ ਰਾਹੀਂ ਸਿੱਧੀ ਸੈਂਟਰ ਪੂਲ ਵਿੱਚ ਜਾ ਰਹੀ ਹੈ ਜਿਸ ਕਰਕੇ ਥੋੜੀ ਦਿਕੱਤ ਆਉਂਦੀ ਹੈ ਉਹਨਾਂ ਮੰਨਿਆ ਕਿ ਲਿਫਟਿੰਗ ਦੀ ਰਫਤਾਰ ਥੋੜੀ ਮੱਧਮ ਜਰੂਰ ਹੈ ਪ੍ਰੰਤੂ ਆਉਣ ਵਾਲੇ ਦਿਨਾਂ ਵਿੱਚ ਜ਼ਿਆਦਾ ਗੱਡੀਆਂ ਕਣਕ ਚੁਕਾਈ ਲਈ ਆ ਰਹੀਆਂ ਹਨ ਜਿਸ ਨਾਲ ਅਗਲੇ ਹਫਤੇ ਮੰਡੀਆਂ ਵਿੱਚੋਂ ਕਣਕ ਦੀ ਚੁਕਾਈ ਦਾ ਕੰਮ ਬਿਲਕੁਲ ਮੁਕੰਮਲ ਕਰ ਲਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਮਜ਼ਦੂਰ ਦਿਹਾੜੇ 'ਤੇ ਕਾਨਫ਼ਰੰਸ ਅਤੇ ਮੁਜ਼ਾਹਰਾ ਅਗਲੀ ਖ਼ਬਰ ਸਤਲੋਕ ਧਾਮ, ਰੱਤੇਵਾਲ ਵਿਖੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ 'ਚ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਹੋਏ ਨਤਮਸਤਕ
Ad Position 24