ਬੰਗਾ/ਪੱਲੀ ਝਿੱਕੀ, 1 ਮਈ (ਲਧਾਣਾ, ਪਾਬਲਾ) - ਗੁਰਦੁਆਰਾ ਬੰਗਲਾ ਸਾਹਿਬ ਤਪ ਅਸਥਾਨ ਨਾਭ ਕੰਵਲ ਰਾਜਾ ਸਾਹਿਬ ਸੁੱਜੋਂ ਵਿਖੇ ਸੰਤ ਬਾਬਾ ਸੇਵਾ ਸਿੰਘ ਜੀ ਮਜਾਰੀ ਵਾਲਿਆਂ ਦੇ 22ਵੇਂ ਬਰਸੀ ਸਮਾਗਮ ਮੌਕੇ ਗੁਰਮਤਿ ਅਤੇ ਸੰਤ ਸਮਾਗਮ ਕਰਾਏ ਗਏ | ਸੰਤ ਬਾਬਾ ਸਤਨਾਮ ਸਿੰਘ ਜੀ ਰਹੇਲਾ ਮਜਾਰੀ ਵਾਲਿਆਂ ਦੀ ਅਗਵਾਈ ਵਿੱਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਕਰਾਏ ਇਸ ਸਮਾਗਮ ਦੀ ਅਰੰਭਤਾ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ | ਜਿਸ ਵਿੱਚ ਉੱਘੇ ਕੀਰਤਨੀਏ ਭਾਈ ਹਰਜਿੰਦਰ ਸਿੰਘ, ਭਾਈ ਜੀਤ ਸਿੰਘ ਅਟਾਰੀ ਵਾਲਿਆਂ ਦੇ ਜਥੇ ਤੋਂ ਇਲਾਵਾ ਹੋਰ ਕੀਰਤਨੀ ਜਥਿਆਂ ਨੇ ਵੀ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਹੋਏ ਸੰਤ ਸਮਾਗਮ ਵਿੱਚ ਪੰਜਾਬ ਭਰ 'ਚੋਂ ਵੱਖ-ਵੱਖ ਡੇਰਿਆਂ ਤੋਂ ਪੁੱਜੇ ਮਹਾਂਪੁਰਸ਼ਾਂ ਨੇ ਗੁਰਬਾਣੀ ਤੇ ਕਥਾ ਵਿਚਾਰਾਂ ਦੁਆਰਾ ਸੰਗਤਾਂ ਦਾ ਧਿਆਨ ਪਰਮ ਪਿਤਾ ਪ੍ਰਮਾਤਮਾ ਦੇ ਚਰਨਾਂ ਨਾਲ ਜੋੜਿਆ | ਪੁੱਜੇ ਸੰਤ ਮਹਾਂਪੁਰਸ਼ਾਂ ਵਿੱਚ ਸੰਤ ਬਲਜਿੰਦਰ ਸਿੰਘ ਜੋਤੀ ਸਰੂਪ ਵਾਲੇ, ਸੰਤ ਦਰਸ਼ਨ ਸਿੰਘ, ਸੰਤ ਬਲਵੰਤ ਸਿੰਘ ਬਿਰਧ ਆਸ਼ਰਮ ਭਰੋਮਜਾਰਾ, ਸੰਤ ਬਾਬਾ ਜੋਗਿੰਦਰ ਸਿੰਘ ਜੀ ਅਟਾਰੀ ਵਾਲੇ, ਸੰਤ ਬਾਬਾ ਸੁਰਜੀਤ ਸਿੰਘ ਬਿੱਝੋਂ ਵਾਲੇ, ਸੰਤ ਬਾਬਾ ਜਰਨੈਲ ਸਿੰਘ ਨੌਰਾ ਵਾਲੇ ਮੰਚ ਸੰਚਾਲਕ, ਸੰਤ ਬਾਬਾ ਸਤਨਾਮ ਸਿੰਘ ਜੀ ਮਜਾਰੀ ਵਾਲੇ ਮੰਚ ਸੰਚਾਲਕ, ਸੰਤ ਦਵਿੰਦਰ ਸਿੰਘ ਥਾਂਦੀਆਂ, ਸੰਤ ਬਾਬਾ ਅਮਰੀਕ ਸਿੰਘ ਮਹਿਤਪੁਰ ਉੱਲਦਣੀ ਵਾਲੇ, ਸੰਤ ਪਰਮੇਸ਼ਰ ਸਿੰਘ ਗੁਰਾਇਆਂ, ਸੰਤ ਜੋਗਾ ਦਾਸ ਕਰੀਹਾ, ਸੰਤ ਬਾਬਾ ਜੀ ਭਾਰਟੇ ਵਾਲੇ, ਸੰਤ ਬਾਬਾ ਗੁਰਚਰਨ ਸਿੰਘ ਪੰਡਵਾਂ, ਸੰਤ ਮੱਖਣ ਸਿੰਘ ਟੂਟੋਮਜਾਰਾ, ਸੰਤ ਬਾਬਾ ਰਿਸ਼ੀ ਰਾਜ ਨਵਾਂਸ਼ਹਿਰ, ਸੰਤ ਜੈਲ ਸਿੰਘ ਜੀ ਸ਼ਾਸ਼ਤਰੀ, ਸੰਤ ਬਾਬਾ ਬਲਵੀਰ ਸਿੰਘ ਜੀ ਸ਼ਾਸ਼ਤਰੀ ਟੂਟੋਮਜਾਰਾ, ਸੰਤ ਬਾਬਾ ਜਸਪਾਲ ਸਿੰਘ ਜੀ ਪੰਜੌੜਾ, ਸੰਤ ਸਵਰਨ ਸਿੰਘ ਜੀ ਦੀਪਾ ਠਠਿਆਲਾ, ਸੰਤ ਬੀਬੀ ਗੁਰਿੰਦਰ ਕੌਰ ਬਾਹੜੋਵਾਲ, ਸੰਤ ਕੁੰਦਨ ਮੁਨੀ ਜੀ ਮੀਰਪੁਰ ਲੱਖਾ, ਸੰਤ ਬਾਬਾ ਭੌਰੇ ਵਾਲੇ, ਸੰਤ ਬਡਭਾਗੀ ਸਿੰਘ ਊਨਾ, ਸੰਤ ਗੁਰਦਿਆਲ ਸਿੰਘ ਠੀਂਡਾ, ਜਥੇ. ਗੁਰਨਾਮ ਸਿੰਘ ਬੰਗਾ, ਬਾਬਾ ਰੇਸ਼ਮ ਸਿੰਘ ਜੀਂਦੋਵਾਲ, ਸੰਤ ਜਗਤਾਰ ਸਿੰਘ ਜੀ ਮਸਤਾਨਾ ਲੁਧਿਆਣੇ ਵਾਲੇ, ਸੰਤ ਪਿਆਰੇ ਲਾਲ ਕਜਲਾ, ਸੰਤ ਸਰੂਪਾ ਨੰਦ, ਸੰਤ ਜਸਵਿੰਦਰ ਸਿੰਘ ਬਿੰਦਾ, ਸੰਤ ਬੀਬੀ ਰਾਮ ਪਿਆਰੀ ਬਲਾਚੌਰ, ਸੰਤ ਰਮੇਸ਼ ਸਿੰਘ ਪੰਡੋਰੀ ਲੱਧਾ ਸਿੰਘ, ਸੰਤ ਬਾਬਾ ਜਸਵਿੰਦਰ ਸਿੰਘ ਝਬਾਲ ਵਾਲੇ ਆਦਿ ਹਾਜ਼ਰ ਸਨ |