ਨਵਾਂਸ਼ਹਿਰ, 1 ਮਈ (ਜਸਬੀਰ ਸਿੰਘ ਨੂਰਪੁਰ)-ਪ੍ਰੈਸ ਕਲੱਬ ਸ਼ਹੀਦ ਭਗਤ ਸਿੰਘ ਨਗਰ ਦੇ ਅਹੁਦੇਦਾਰਾਂ ਦੀ ਮੀਟਿੰਗ ਪਰਵੀਨ ਅਰੋੜਾ ਵਿਜ਼ਨ ਵੇਅ ਦੀ ਅਗਵਾਈ 'ਚ ਹੋਈ | ਮੀਟਿੰਗ ਦੌਰਾਨ ਪ੍ਰੈੱਸ ਕਲੱਬ ਦੀ ਨਵੀਂ ਕਮੇਂਟੀ ਦਾ ਗਠਨ ਕੀਤਾ ਗਿਆ | ਜਿਸ 'ਚ ਸੁਰਿੰਦਰ ਤਿ੍ਪਾਠੀ ਨੂੰ ਕਲੱਬ ਦਾ ਪ੍ਰਧਾਨ, ਜਸਬੀਰ ਸਿੰਘ ਨੂਰਪੁਰ ਨੂੰ ਚੇਅਰਮੈਨ, ਸੰਜੀਵ ਕੁਮਾਰ ਬੌਬੀ ਨੂੰ ਵਾਈਸ ਚੇਅਰਮੈਨ, ਸੁਖਜਿੰਦਰ ਸਿੰਘ ਭੰਗਲ ਨੂੰ ਸਕੱਤਰ ਜਨਰਲ, ਰਿਸ਼ੀ ਚੰਦਰ ਨੂੰ ਖਜ਼ਾਨਚੀ, ਸੁਖਦੇਵ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਹਰਵਿੰਦਰ ਸਿੰਘ ਨੂੰ ਪ੍ਰੈੱਸ ਸਕੱਤਰ, ਮਨੋਰੰਜਨ ਕਾਲੀਆ, ਵਾਸਦੇਵ ਪਰਦੇਸੀ, ਜਸਵਿੰਦਰ ਔਜਲਾ, ਯੋਵਨ ਭੰਗਲ ਅਤੇ ਯੋਗੇਸ਼ ਮਲਹੋਤਰਾ ਨੂੰ ਮੀਤ ਪ੍ਰਧਾਨ, ਜਗਤਾਰ ਸਿੰਘ ਜੱਬੋਵਾਲ, ਮਨਦੀਪ ਦੁੱਗਲ, ਮਹੇਸ਼ ਸਾਜਨ ਅਤੇ ਬਲਕਾਰ ਸਿੰਘ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ | ਇਸ ਤੋਂ ਪਹਿਲਾਂ ਮੀਟਿੰਗ ਨੂੰ ਮਨੋਰੰਜਕ ਅਤੇ ਰੌਚਕ ਬਣਾਉਣ ਲਈ ਮੀਡੀਆ ਕਰਮੀਆਂ ਨੇ ਤੰਬੋਲਾ ਖੇਡ ਕੇ ਭਾਗ ਲਿਆ | ਜਿਸ 'ਚ ਜੇਤੂ ਪੱਤਰਕਾਰਾਂ ਨੂੰ ਵਿਜ਼ਨਵੇਅ ਆਈਲੈਟ ਐਂਡ ਇਮੀਗ੍ਰੇਸ਼ਨ ਪ੍ਰਾਈਵੇਟ ਲਿਮਟਿਡ ਵੱਲੋਂ ਆਕਰਸ਼ਕ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪੱਤਰਕਾਰਾਂ ਨੇ ਕਵਿਤਾਵਾਂ, ਗੀਤ ਅਤੇ ਸ਼ੇਅਰੋ-ਸ਼ਾਅਰੀ ਨਾਲ ਮਾਹੌਲ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ | ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਵਿਜ਼ਨਵੇਅ ਦੇ ਪ੍ਰਵੀਨ ਅਰੋੜਾ, ਲਾਲਾ ਖਰੈਤੀ ਲਾਲ ਅਤੇ ਡਾਇਰੈਕਟਰ ਅਰੁਣ ਕੁਮਾਰ ਅਰੋੜਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਪੱਤਰਕਾਰੀ ਚੁਣੌਤੀਆਂ ਨਾਲ ਭਰਿਆ ਇੱਕ ਪੇਸ਼ਾ ਹੈ, ਜਿਸ ਵਿੱਚ ਨਿਰਪੱਖ ਪੱਤਰਕਾਰੀ ਕਰਨ ਲਈ ਪੱਤਰਕਾਰ ਨੂੰ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਨਾ ਸਿਰਫ਼ ਪੱਤਰਕਾਰਾਂ ਨੂੰ ਤਣਾਅ ਤੋਂ ਮੁਕਤ ਕਰਦੇ ਹਨ ਸਗੋਂ ਮਨੋਰੰਜਨ ਵੀ ਪ੍ਰਦਾਨ ਕਰਦੇ ਹਨ |