07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਮਜਾਰਾ ਨੌ ਆਬਾਦ 'ਚ ਗਿਆਨ ਮੁਕਾਬਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 02-05-2026
ਬੰਗਾ, 1 ਮਈ (ਜਸਬੀਰ ਸਿੰਘ ਨੂਰਪੁਰ)-ਰਾਜਾ ਸਾਹਿਬ ਅਲਾਇਡ ਹੈੱਲਥ ਕਾਲਜ ਮਜਾਰਾ ਨੌ ਆਬਾਦ ਵਿਖੇ ਆਮ ਗਿਆਨ ਦੀ ਲਿਖਤੀ ਮੁਕਾਬਲਾ ਕਰਵਾਇਆ ਗਿਆ | ਮੁਕਾਬਲੇ 'ਚ ਵਿਚ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ 'ਤੇ ਪਾਏ ਗਏ ਸਵਾਲਾਂ ਦੇ ਭਾਰੀ ਦਿਲਚਸਪੀ ਨਾਲ ਸਵਾਲ ਸਾਂਝੇ ਕੀਤੇ | ਇਨ੍ਹਾਂ ਚੋਂ ਮਨਪ੍ਰੀਤ ਕੌਰ ਮੱਲੂਪੋਤਾ, ਬਲਪ੍ਰੀਤ ਸਿੰਘ ਮਹਿਰਮਪੁਰ 'ਤੇ ਅਮਨਦੀਪ ਕੌਰ ਮੋਰਾਂਵਾਲੀ ਨੇ ਬਰਾਬਰ ਅੰਕ ਪ੍ਰਾਪਤ ਕਰਕੇ ਸਾਂਝੇ ਰੂਪ 'ਚ ਅੱਵਲ ਰਹੇ | ਇਨ੍ਹਾਂ ਵਿਦਿਆਰਥੀਆਂ ਨੂੰ ਇਨਾਮ ਵਜੋਂ ਕਿਤਾਬਾਂ ਤਕਸੀਮ ਕੀਤੀਆਂ ਗਈਆਂ, ਪ੍ਰਮਾਣ ਪੱਤਰ ਪ੍ਰਦਾਨ ਕੀਤੇ ਗਏ ਅਤੇ ਹਾਰ ਪਹਿਨਾਏ ਗਏ | ਇਸ ਦੇ ਨਾਲ ਹੀ ਸਮੂਹ ਪ੍ਰਤੀਯੋਗੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਨਾਮਾਂ ਦੀ ਵੰਡ ਰਾਜਾ ਸਾਹਿਬ ਅਲਾਇਡ ਹੈੈੱਲਥ ਕਾਲਜ ਦੇ ਪ੍ਰਧਾਨ ਬੀਬੀ ਪਰਮਜੀਤ ਕੌਰ, ਸਮਾਜਿਕ ਸਾਂਝ ਸੰਸਥਾ ਬੰਗਾ ਦੇ ਸੰਸਥਾਪਕ ਸੁਰਜੀਤ ਮਜਾਰੀ ਨੇ ਸਾਂਝੇ ਰੂਪ 'ਚ ਕੀਤੀ ਅਤੇ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ | ਬੀਬੀ ਪਰਮਜੀਤ ਕੌਰ ਨੇ ਕਿਹਾ ਕਿ ਵਿਦਿਆਰਥੀ ਵਰਗ ਲਈ ਅਜਿਹੀਆਂ ਪ੍ਰਤੀਯੋਗਤਾਵਾਂ ਦਾ ਪ੍ਰਬੰਧਕ ਕਰਨਾ ਸ਼ਲਾਘਾਯੋਗ ਹੈ ਅਤੇ ਇਹ ਅਜੋਕੇ ਸਮੇਂ ਦੀ ਲੋੜ ਮੁਤਾਬਿਕ ਉਨ•ਾਂ ਨੂੰ ਵਕਤੀ ਚਮਕ ਦਮਕ ਤੋਂ ਪਾਸੇ ਹੋਣ ਲਈ ਪ੍ਰੇਰਨ ਦਾ ਯੋਗ ਉਪਰਾਲਾ ਹੈ | ਪ੍ਰਤੀਯੋਗਤਾ ਦੇ ਯੋਜਨਾਕਾਰ ਸੁਰਜੀਤ ਮਜਾਰੀ ਨੇ ਦੱਸਿਆ ਕਿ ਇਸ ਪ੍ਰਤੀਯੋਗਤਾ ਵਿੱਚ ਜਨ ਜੀਵਨ ਦੇ ਚੌਗਿਰਦੇ ਨਾਲ ਸਬੰਧਤ ਸਮਾਜਿਕ ਵਰਤਾਰੇ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਸਵਾਲ ਸ਼ਾਮਲ ਕੀਤੇ ਜਾਂਦੇ ਹਨ | ਦੱਸਣਯੋਗ ਹੈ ਕਿ ਸਮਾਜਿਕ ਸਾਂਝ ਸੰਸਥਾ ਬੰਗਾ ਵਲੋਂ ਲੰਮੇ ਅਰਸੇ ਤੋਂ ਇਲਾਕੇੇ ਭਰ ਦੇ ਵਿੱਦਿਅਕ ਅਦਾਰਿਆਂ 'ਚ ਜਾ ਕੇ ਆਮ ਗਿਆਨ ਦੀ ਪ੍ਰਸ਼ਨਾਵਲੀ ਸਾਂਝੀ ਕੀਤੀ ਜਾਂਦੀ ਹੈ, ਜਿਸ 'ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਉਤਸ਼ਾਹਿਤ ਕੀਤਾ ਜਾਂਦਾ ਹੈ | ਇਸ ਮੌਕੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਘੁੰਮਣ ਨੇ ਕਾਲਜ ਦੀਆਂ ਸਮੁੱਚੀਆਂ ਸਰਗਰਮੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ | ਉਕਤ ਪ੍ਰਤੀਯੋਗਤਾ ਵਿੱਚ ਕਾਲਜ ਦੇ ਅਧਿਆਪਕਾ ਗੁਰਪ੍ਰੀਤ ਕੌਰ ਅਤੇੇ ਰਾਜਵਿੰਦਰ ਕੌਰ ਦਾ ਵੀ ਸ਼ਹਿਯੋਗ ਰਿਹਾ |
Ad Position 22
No active advertisement
ਪਿਛਲੀ ਖ਼ਬਰ ਅਵਤਾਰ ਦਿਵਸ 'ਤੇ ਸੰਗਤਾਂ ਨੇ ਲਗਾਏ ਵਿਸ਼ੇਸ਼ ਲੰਗਰ ਅਗਲੀ ਖ਼ਬਰ ਮੌਜੂਦਾ ਸਮੇਂ 'ਚ ਨਿਰਪੱਖ ਪੱਤਰਕਾਰੀ ਲਈ ਕਰਨਾ ਪੈਂਦਾ ਹੈ ਗੰਭੀਰ ਚੁਣੌਤੀਆਂ ਦਾ ਸਾਹਮਣਾ- ਅਰੋੜਾ
Ad Position 24