07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਅਵਤਾਰ ਦਿਵਸ 'ਤੇ ਸੰਗਤਾਂ ਨੇ ਲਗਾਏ ਵਿਸ਼ੇਸ਼ ਲੰਗਰ

Ad Position 21
No active advertisement
ਅਜੀਤ ਡੈਸਕ 02-05-2026
ਰੱਤੇਵਾਲ, 1 ਮਈ (ਅਸ਼ੋਕ ਕੁਮਾਰ ਲੀਲ)-ਸਤਿਗੁਰੂ ਗੰਗਾ ਨੰਦ ਜੀ ਦੇ ਅਵਤਾਰ ਦਿਵਸ ਦੇ ਸੰਬੰਧੀ ਪਿੰਡ ਰੱਤੇਵਾਲ ਧਾਮ ਤੋਂ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿਚ ਪਵਨਜੀਤ ਰਿਟਾਇਰਡ ਪੰਜਾਬ ਪੁਲਿਸ ਦੇ ਪਰਿਵਾਰਿਕ ਮੈਂਬਰਾਂ ਵਲੋਂ ਕੋਲਡ ਡਰਿੰਕ ਦੇ ਲੰਗਰ ਲਗਾਏ ਗਏ | ਉਧਨਵਾਲ ਦੀਆਂ ਸੰਗਤਾਂ ਵੱਲੋਂ ਠੰਢੀ-ਮਿੱਠੀ ਲੱਸੀ ਦੇ ਲੰਗਰ ਲਗਾਏ ਗਏ | ਮੇਨ ਚੌਂਕ ਰੱਤੇਵਾਲ 'ਚ ਰੱਤੇਵਾਲ ਦੀਆਂ ਸੰਗਤਾਂ ਵੱਲੋਂ ਦੁੱਧ ਦੇ ਲੰਗਰ ਲਗਾਏ ਗਏ | ਅੰਬੇਡਕਰ ਨਗਰ ਵਿੱਚ ਵੀ ਸੰਗਤਾਂ ਵੱਲੋਂ ਕੋਲਡ ਡਰਿੰਕ ਦੇ ਲੰਗਰ ਲਗਾਏ ਗਏ | ਬਜਾੜ ਮੁਹੱਲਾ ਰੱਤੇਵਾਲ ਵੱਲੋਂ ਬਨਾਨਾ ਸੇਕ ਦੇ ਲੰਗਰ ਲਗਾਏ ਗਏ | ਇਸ ਮੌਕੇ ਰਾਕੇਸ਼ ਕੁਮਾਰ ਬੰਟੀ ਸਰਪੰਚ, ਓਮ ਪ੍ਰਕਾਸ਼ ਰਿਟਾਇਰਡ ਇੰਸਪੈਕਟਰ ਪੰਜਾਬ ਪੁਲਿਸ, ਬਲਦੇਵ ਕਿ੍ਸ਼ਨ ਰਿਟਾਇਰਡ ਏ.ਐੱਸ.ਆਈ. ਪੰਜਾਬ ਪੁਲਿਸ, ਧਰਮਪਾਲ ਧੰਮੂ ਚੌਹਾਨ, ਅਮਨ ਬਾਂਠ, ਪ੍ਰੇਮ ਚੰਦ ਬਾਂਠ, ਮਦਨ ਲਾਲ ਬਜਾੜ ਪੰਚ, ਲਾਲ ਚੰਦ ਬਜਾੜ, ਸੋਨੀ ਬਜਾੜ, ਮਹਿੰਦਰ ਪਾਲ ਚੌਹਾਨ, ਚਮਨ ਲਾਲ ਬਜਾੜ, ਮਨਦੀਪ ਬਜਾੜ, ਅਜੇ ਕੁਮਾਰ ਬਜਾੜ, ਰਾਜਕੁਮਾਰ ਬਜਾੜ, ਵਿੱਕੀ ਨਿੱਘੀ, ਹਰਮੇਸ਼ ਲਾਲ ਬਜਾੜ, ਧਰਮਵੀਰ ਬਜਾੜ, ਰੰਮੀ ਬਜਾੜ ਮੌਕੇ 'ਤੇ ਮੌਜੂਦ ਰਹੇ | ਇਸ ਤੋਂ ਇਲਾਵਾ ਸਤਨਾਮ ਜਲਾਲਪੁਰ ਅਤੇ ਕਰਨਵੀਰ ਕਟਾਰੀਆ ਵੀ ਸ਼ੋਭਾ ਯਾਤਰਾ ਦੇ ਸੁਆਗਤ ਲਈ ਮੌਕੇ 'ਤੇ ਹਾਜ਼ਰ ਰਹੇ | ਝਾਂਡੀਆਂ ਕਲਾਂ ਦੀਆਂ ਸੰਗਤਾਂ ਵੱਲੋਂ ਰੱਤੇਵਾਲ ਕਾਠਗੜ੍ਹ ਰੋਡ 'ਤੇ ਠੰਢੀ-ਮਿੱਠੀ ਲੱਸੀ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਸਮੂਹ ਸੇਵਾਦਾਰਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਸੇਵਾ ਨਿਭਾਈ ਗਈ | ਇਸ ਮੌਕੇ ਅਜੈ ਚੌਧਰੀ, ਮੌਜੀ ਚੌਧਰੀ ਝਾਂਡੀਆ, ਹਰੀਸ਼ ਚੌਧਰੀ, ਲਾਲਾ ਚੌਧਰੀ ਝਾਂਡੀਆਂ, ਯੋਧਾ ਝਾਂਡੀਆਂ, ਦਵਿੰਦਰ, ਸਰਬਜੀਤ ਟੱਪਰੀਆਂ, ਮਹਿੰਦਰ ਜਤੋਲੀ, ਰਾਜਵੀਰ ਜਤੋਲੀ, ਸੇਠੀ, ਪਰਮਿੰਦਰ, ਮੋਹਿਤ ਚੌਧਰੀ, ਚੰਦਨ ਮਾਂਜੂ ਝਾਡੀਆਂ, ਕਾਕਾ ਵਪਾਰੀ, ਮਨੀਸ਼ ਤੇ ਸਮੂਹ ਸੰਗਤਾਂ ਮੌਕੇ 'ਤੇ ਹਾਜ਼ਰ ਰਹੀਆਂ |
Ad Position 22
No active advertisement
ਪਿਛਲੀ ਖ਼ਬਰ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਾਰਵਾਈ ਮਗਰੋਂ ਟ੍ਰਾਈਡੈਂਟ ਕੰਪਨੀ ਨੇ ਕੀਤਾ ਹਾਈ ਕੋਰਟ ਦਾ ਰੁਖ <br/> ਅਗਲੀ ਖ਼ਬਰ ਮਜਾਰਾ ਨੌ ਆਬਾਦ 'ਚ ਗਿਆਨ ਮੁਕਾਬਲਾ ਕਰਵਾਇਆ
Ad Position 24