10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਲਾਇਨਜ਼ ਕਲੱਬ ਬੰਗਾ ਸਿਮਰਨ ਨੇ ਮੈਗਾ ਪ੍ਰੋਜੈਕਟ ਲਗਾਏ

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਬੰਗਾ, 2 ਮਈ (ਧਰਮਵੀਰ ਪਾਲ)-ਲਾਇਨਜ਼ ਕਲੱਬ ਬੰਗਾ ਸਿਮਰਨ ਵਲੋਂ ਇੰਟਰਨੈਸ਼ਨਲ ਪ੍ਰਧਾਨ ਲਾਇਨ ਏ. ਪੀ. ਸਿੰਘ ਦੀਆਂ ਹਦਾਇਤਾਂ ਮੁਤਾਬਿਕ, ਕਲੱਬ ਐਡਮਨਿਸਟ੍ਰੇਟਰ ਲਾਇਨ ਧੀਰਜ ਮੱਕੜ (ਅਮਰੀਕਾ) ਦੇ ਦਿਸ਼ਾ-ਨਿਰਦੇਸ਼ ਅਨੁਸਾਰ, ਚਾਰਟਰ ਪ੍ਰਧਾਨ ਲਾਇਨ ਮੀਨੂੰ ਭੁੱਟਾ ਦੀ ਪ੍ਰਧਾਨਗੀ ਹੇਠ ਤੇ ਕਲੱਬ ਪ੍ਰੋਜੈਕਟ ਚੇਅਰਮੈਨ ਲਾਇਨ ਅਮਰਜੀਤ ਸਿੰਘ (ਨੌਰਾ) ਅਤੇ ਲਾਇਨ ਲੇਡੀ ਕਮਲਜੀਤ ਕੌਰ ਦੇ ਵਿਸ਼ੇਸ਼ ਸਹਿਯੋਗ ਨਾਲ ਸੇਵਾ ਕਾਰਜ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸੰਤ ਬਾਬਾ ਸੇਵਾ ਸਿੰਘ ਜੀ ਪਬਲਿਕ ਸਕੂਲ ਵਿਖੇ ਮੈਗਾ ਸਰਵਿਸ ਪ੍ਰੋਜੈਕਟ ਲਗਾਏ ਗਏ, ਜਿਸ ਵਿਚ ਸਕੂਲ ਦੇ ਸਾਰੇ ਬੱਚਿਆਂ ਨੂੰ ਕਾਪੀਆਂ ਵੰਡੀਆਂ ਗਈਆਂ, ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਫਲਾਂ ਵਾਲੇ ਬੂਟੇ ਵੀ ਲਗਾਏ ਗਏ | ਇਸ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਸਾਬਕਾ ਡਿਸਟਿ੍ਕ ਗਵਰਨਰ ਲਾਇਨ ਹਰੀਸ਼ ਕੁਮਾਰ ਬੰਗਾ ਨੇ ਕਲੱਬ ਪ੍ਰਧਾਨ ਮੀਨੂੰ ਭੁੱਟਾ ਅਤੇ ਪ੍ਰੋਜੈਕਟ ਚੇਅਰਮੈਨ ਅਮਰਜੀਤ ਸਿੰਘ ਨੂੰ ਮੈਗਾ ਸਰਵਿਸ ਪ੍ਰੋਜੈਕਟ ਲਗਾਉਣ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਲਾਇਨਜ਼ ਕਲੱਬ ਬੰਗਾ ਸਿਮਰਨ ਦੇ ਪ੍ਰਧਾਨ ਮੀਨੂੰ ਭੁੱਟਾ ਨੂੰ 2026-27 ਦੀ ਜੋਨ ਚੇਅਰਪਰਸਨ ਦੀ ਜ਼ਿੰਮੇਵਾਰੀ ਡਿਸਟਿ੍ਕ 321-ਡੀ 2026-27 ਦੇ ਗਵਰਨਰ ਲਾਇਨ ਜੀ. ਐੱਸ. ਭਾਟੀਆ ਵਲੋਂ ਦਿੱਤੀ ਜਾ ਰਹੀ ਹੈ | ਇਸ ਦੌਰਾਨ ਮੁੱਖ ਮਹਿਮਾਨ ਸਾਬਕਾ ਡਿਸਟਿ੍ਕ ਗਵਰਨਰ ਲਾਇਨ ਹਰੀਸ਼ ਕੁਮਾਰ ਬੰਗਾ ਵਲੋਂ ਵਿਸ਼ੇਸ਼ ਪਿੰਨ ਨਾਲ ਕਲੱਬ ਪ੍ਰਧਾਨ ਮੀਨੂੰ ਭੁੱਟਾ, ਕਲੱਬ ਪ੍ਰੋਜੈਕਟ ਚੇਅਰਮੈਨ ਅਮਰਜੀਤ ਸਿੰਘ ਅਤੇ ਕਮਲਜੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਿਸਟਿ੍ਕ ਡਿਪਟੀ ਗਵਰਨਰ ਸੁਖਜਿੰਦਰ ਸਿੰਘ, ਬਲਾਕ ਸੰਮਤੀ ਮੈਂਬਰ ਅਮਨਦੀਪ ਕੌਰ, ਸਰਪੰਚ ਦਿਲਬਾਗ ਸਿੰਘ ਅਤੇ ਗ੍ਰਾਮ ਪੰਚਾਇਤ ਮੈਂਬਰਾਂ ਨੇ ਲਾਇਨਜ਼ ਕਲੱਬ ਬੰਗਾ ਸਿਮਰਨ ਦਾ ਧੰਨਵਾਦ ਕੀਤਾ ਤੇ ਅਮਰਜੀਤ ਸਿੰਘ ਨੌਰਾ, ਕਮਲਜੀਤ ਕੌਰ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗਾਇਕ ਪਾਲੀ ਦੇਤਵਾਲੀਆ ਦੇ ਪੁੱਤਰ ਦੇ ਦਿਹਾਂਤ 'ਤੇ ਪੰਜਾਬ 'ਚ ਗਹਿਰਾ ਦੁੱਖ-ਭਾਰਟਾ ਅਗਲੀ ਖ਼ਬਰ ਵਾਤਾਵਰਨ ਸੰਭਾਲ ਸੁਸਾਇਟੀ ਵਲੋਂ ਮਜ਼ਦੂਰ ਦਿਵਸ 'ਤੇ ਬੂਟੇ ਲਗਾ ਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
Ad Position 24