ਨਵਾਂਸ਼ਹਿਰ, 2 ਮਈ (ਦੀਦਾਰ ਸਿੰਘ ਸ਼ੇਤਰਾ) - ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਲੰਬੇ ਸਮੇਂ ਤੋਂ ਕੰਮ ਕਰ ਰਹੀ ਵਾਤਾਵਰਣ ਸੰਭਾਲ ਸੁਸਾਇਟੀ ਵੱਲੋਂ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਆਰ. ਕੇ. ਆਰੀਆ ਕਾਲਜ ਦੇ ਖੇਡ ਸਟੇਡੀਅਮ ਵਿਖੇ ਕਿ੍ਕਟ ਖਿਡਾਰੀਆਂ ਨਾਲ ਮਨਾਇਆ ਗਿਆ | ਇਸ ਮੌਕੇ 'ਤੇ ਸੁਸਾਇਟੀ ਦੇ ਵਾਈਸ ਪ੍ਰਧਾਨ ਤਰਸੇਮ ਲਾਲ ਨੇ ਪਹਿਲੀ ਮਈ ਦੇ ਇਤਿਹਾਸ ਉੱਤੇ ਵਿਸਥਾਰ ਵਿੱਚ ਚਾਨਣਾ ਪਾਇਆ | ਅੱਜ ਦੁਨੀਆਂ ਦੇ ਕਰੀਬ 80 ਦੇਸ਼ਾਂ ਵਿਚ ਮਜ਼ਦੂਰ ਦਿਵਸ ਨੂੰ ਰਾਸ਼ਟਰੀ ਛੁੱਟੀ ਦੇ ਰੂਪ ਵਿਚ ਮਨਾਇਆ ਜਾਣ ਲੱਗਿਆ | ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਵਜੋਂ ਵਾਤਾਵਰਣ ਸੰਭਾਲ ਸੁਸਾਇਟੀ ਦੇ ਮੈਂਬਰ ਅਸ਼ੋਕ ਸ਼ਰਮਾ ਅਤੇ ਸੁਰਿੰਦਰ ਪਾਲ ਵੱਲੋਂ ਆਰ. ਕੇ ਆਰੀਆ ਕਾਲਜ ਦੇ ਖੇਡ ਮੈਦਾਨ ਵਿੱਚ ਖਿਡਾਰੀਆਂ ਦੇ ਸਹਿਯੋਗ ਨਾਲ ਵੱਖ-ਵੱਖ ਕਿਸਮਾਂ ਦੇ 11 ਬੂਟੇ ਲਗਾਏ ਗਏ | ਖਿਡਾਰੀਆਂ ਵਲੋਂ ਸੁਸਾਇਟੀ ਦੇ ਨੇਕ ਕੰਮਾਂ ਦੀ ਸ਼ਲਾਘਾ ਕਰਦਿਆਂ ਬੂਟਿਆਂ ਨੂੰ ਪਾਣੀ ਦੇਣ ਅਤੇ ਸਾਂਭ-ਸੰਭਾਲ ਕਰਨ ਦੀ ਜ਼ਿੰਮੇਵਾਰੀ ਲਈ ਗਈ | ਇਸ ਮੌਕੇ 'ਤੇ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ, ਵਾਈਸ ਪ੍ਰਧਾਨ ਤਰਸੇਮ ਲਾਲ, ਰੇਸ਼ਮ ਸਿੰਘ ਖਾਲਸਾ, ਅਰੁਣ ਕੁਮਾਰ ਬਾਲੀ, ਮੱਖਣ ਸਿੰਘ ਬਿੱਲੂ, ਧਰਮਪਾਲ ਬਾਲੀ, ਅਸ਼ੋਕ ਸ਼ਰਮਾ, ਸੁਰਿੰਦਰ ਪਾਲ, ਸੁਖਵਿੰਦਰ ਸਿੰਘ ਤੁੱੜ, ਧਰਮਿੰਦਰ ਸਿੰਘ, ਬਲਜੀਤ ਚੋਪੜਾ ਅਤੇ ਕਿ੍ਕਟ ਖਿਡਾਰੀ ਯੁਵਰਾਜ ਪ੍ਰਭਾਕਰ, ਕਾਤਿ੍ਕ ਡਮਾਣਾ, ਦਿਵਆਂਸ਼, ਕੰਨਵ ਪ੍ਰਭਾਕਰ, ਲਕਸ਼ ਸ਼ਰਮਾ, ਪ੍ਰੀਤ ਜਾਂਗੜਾ, ਹਰਸ਼ਵੀਰ ਅਤੇ ਕਿ੍ਸ਼ਵ ਆਦਿ ਹਾਜ਼ਰ ਸਨ |