ਕਟਾਰੀਆਂ, 2 ਮਈ (ਪ੍ਰੇਮੀ ਸੰਧਵਾਂ)-ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਲੈਕ. ਹਰਬੰਸ ਲਾਦੀਆਂ ਦੀ ਸੇਵਾ ਮੁਕਤੀ ਮੌਕੇ ਸਕੂਲ ਇੰਚਾਰਜ ਜਸਵਿੰਦਰ ਕੌਰ ਦੀ ਅਗਵਾਈ 'ਚ ਸ਼ਾਨਦਾਰ ਸਮਾਗਮ ਕਰਵਾਇਆ | ਸਮਾਗਮ ਦੀ ਸ਼ੁਰੂਆਤ ਸਕੂਲ ਦੇ ਵਿਦਿਆਰਥੀਆਂ ਹੁਸਨਪ੍ਰੀਤ ਸਿੰਘ ਤੇ ਨਵਪ੍ਰੀਤ ਸਿੰਘ ਨੇ ਧਾਰਮਿਕ ਸ਼ਬਦ ਪੇਸ਼ ਕਰਕੇ ਕੀਤੀ | ਪਿੰਡ ਫਰਾਲਾ ਦੀ ਸਰਪੰਚ ਤੇ ਸਮੂਹ ਮੈਂਬਰ ਪੰਚ ਨੇ ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸਮੂਹ ਮੈਨੇਜਮੈਂਟ ਕਮੇਟੀ ਨੇ ਇਸ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਨਸੀਬ ਚੰਦ ਤੇ ਸਮੂਹ ਮੈਂਬਰਾਂ ਨੇ ਇਸ ਮੌਕੇ 'ਤੇ ਮੁਬਾਰਕਬਾਦ ਦਿੱਤੀ | ਸਕੂਲ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਮਹੌਲ ਨੂੰ ਰੰਗੀਨ ਬਣਾਇਆ | ਲੈਕ. ਜਸਵਿੰਦਰ ਕੌਰ, ਲੈਕ. ਸ਼ੰਕਰ ਦਾਸ, ਪ੍ਰਵਿੰਦਰ ਛਾਬੜਾ, ਲੈਕ. ਦਲਵੀਰ ਸਿੰਘ, ਹਰਵਿੰਦਰ ਮਾਨ, ਸਰੋਜ ਰਾਣੀ, ਲੈਕ. ਰਾਮ ਪ੍ਰਕਾਸ਼ ਝੰਡੇਰ, ਡਾ. ਬਲਕਾਰ ਕਟਾਰੀਆ, ਦੇਸ ਰਾਜ ਸੰਧਵਾਂ ਆਦਿ ਬੁਲਾਰਿਆਂ ਨੇ ਲੈਕ. ਹਰਬੰਸ ਲਾਦੀਆਂ ਨੂੰ ਸਰਕਾਰੀ ਸੇਵਾ ਦੇ ਸ਼ਾਨਦਾਰ ਤੇ ਬੇਦਾਗ ਉਨਤੀ ਸਾਲ ਦਾ ਸਫ਼ਰ ਪੂਰਾ ਕਰਨ 'ਤੇ ਮੁਬਾਰਕਬਾਦ ਦਿੱਤੀ | ਸਟੇਜ ਸਕੱਤਰ ਦੀ ਭੂਮਿਕਾ ਮਾ. ਭਗਵਾਨ ਦਾਸ ਜੱਸੋਮਜਾਰਾ ਨੇ ਨਿਭਾਈ | ਸਕੂਲ ਸਟਾਫ਼, ਗ੍ਰਾਮ ਪੰਚਾਇਤ ਫਰਾਲਾ, ਸਮੂਹ ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ, ਹੋਰ ਰਿਸ਼ਤੇਦਾਰਾਂ, ਦੋਸਤਾਂ ਤੇ ਵਿਦਿਆਰਥੀਆਂ ਵਲੋਂ ਤੋਹਫੇ ਭੇਟ ਕੀਤੇ ਗਏ | ਇਸ ਮੌਕੇ ਲੈਕ. ਹਰਬੰਸ ਲਾਦੀਆਂ ਦਾ ਸਮੂਹ ਪਰਿਵਾਰ, ਗਗਨਦੀਪ, ਦਲਵੀਰ ਸਿੰਘ, ਜਗੀਰ ਸਿੰਘ, ਪ੍ਰੋਫੈਸਰ ਪਰਗਣ ਸਿੰਘ ਅਟਵਾਲ, ਲੈਕ. ਰਣਜੋਧ ਸਿੰਘ, ਬੂਟਾ ਸਿੰਘ, ਟੇਕ ਚੰਦ, ਬਲਵਿੰਦਰ ਸਿੰਘ, ਰਵੀ ਬਸਰਾ, ਰਜਿੰਦਰ ਬਸਰਾ, ਜਸਵਿੰਦਰ ਸਿੰਘ, ਭਗਵਾਨ ਦਾਸ, ਹਰਮੇਸ਼ ਲਾਲ, ਦਲਜੀਤ ਸਿੰਘ, ਪਿ੍ੰ. ਮਨੋਹਰ ਲਾਲ ਖਟਕੜ, ਲੈਕ. ਸ਼ੰਕਰ ਦਾਸ, ਮੁਕੇਸ਼ ਕੁਮਾਰ, ਬਚਿੱਤਰ ਸਿੰਘ, ਬਾਬਾ ਮਦਨ ਲਾਲ, ਮੈਡਮ ਹਰਵਿੰਦਰ ਮਾਨ, ਸੁਰਿੰਦਰ ਕੌਰ, ਪ੍ਰਮਿੰਦਰ ਕੌਰ, ਸਰੋਜ ਰਾਣੀ, ਸੰਤੋਸ਼ ਰਾਣੀ, ਮਨਪ੍ਰੀਤ ਕੌਰ, ਪ੍ਰਮਿੰਦਰ ਕੌਰ, ਸੁਮਨਜੀਤ ਕੌਰ, ਹੈਪੀ ਚੁੰਬਰ, ਸਰਬਜੀਤ ਸਰਬ, ਸਮਾਜ ਸੇਵੀ ਜਸਪ੍ਰੀਤ ਮਾਨ, ਪ੍ਰਵਿੰਦਰ ਛਾਬੜਾ, ਮਹਿੰਦਰ ਸਿੰਘ ਅਟਵਾਲ, ਵਿਵੇਕ ਚੁੰਬਰ, ਸਨੀ ਪੰਚ, ਸਾਬਕਾ ਪੰਚ ਬਾਲੀ, ਨੰਬਰਦਾਰ ਗੁਰਦੀਪ ਸਿੰਘ, ਜਸਵਿੰਦਰ ਕੌਰ, ਗੁਰਬਖਸ਼ ਕੌਰ, ਮਹਿੰਦਰ ਕੌਰ, ਜਸਵੀਰ ਕੌਰ, ਸੁਮਨ ਕੁਮਾਰੀ, ਨੀਲਮ, ਚਰਨਜੀਤ ਆਦਿ ਹਾਜ਼ਰ ਸਨ |