ਨਵਾਂਸ਼ਹਿਰ, 3 ਮਈ (ਦੀਦਾਰ ਸਿੰਘ ਸ਼ੇਤਰਾ, ਜਸਬੀਰ ਸਿੰਘ ਨੂਰਪੁਰ)-ਮਾਸਟਰ ਗੁਰਮੇਲ ਸਿੰਘ ਕਾਹਮਾ ਯੂ. ਐਸ. ਏ. ਵਾਲਿਆਂ ਦਾ 94ਵਾਂ ਜਨਮ ਦਿਨ ਸਥਾਨਕ ਕੌਂਟੀਨੈਂਟ ਹੋਟਲ ਵਿਖੇ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ | ਇਸ ਮੌਕੇ ਮਾਸਟਰ ਗੁਰਮੇਲ ਸਿੰਘ ਹੋਰਾਂ ਆਪਣੀ ਚੰਗੀ ਸਿਹਤ ਦੇ ਰਾਜ ਬਾਰੇ ਦੱਸਿਆ ਕਿ ਮਨੁੱਖ ਨੂੰ ਚਿੰਤਾ ਮੁਕਤ ਜੀਵਨ ਲਈ ਆਪਣੀਆਂ ਖ਼ਾਹਿਸ਼ਾਂ ਨੂੰ ਕਾਬੂ ਹੇਠ ਰੱਖਣਾ ਚਾਹੀਦਾ ਹੈ | ਜੀਵਨ ਵਿਚ ਕੀਤੇ ਸੰਘਰਸ਼ ਤੇ ਸਖ਼ਤ ਮਿਹਨਤ ਤੁਹਾਨੂੰ ਜੀਵਨ ਵਿਚ ਕੁੱਝ ਵੀ ਪ੍ਰਾਪਤ ਕਰਨ ਦੇ ਸਮਰੱਥ ਬਣਾ ਦਿੰਦੇ ਹਨ | ਇਸ ਮੌਕੇ ਅਜੀਤ ਦੇ ਮੈਨੇਜਿੰਗ ਐਡੀਟਰ ਡਾ. ਬਰਜਿੰਦਰ ਸਿੰਘ ਹਮਦਰਦ ਨੇ ਕਿਹਾ ਕਿ ਮੈਂ ਮਾਸਟਰ ਜੀ ਦੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਤੋਂ ਬੜਾ ਕੁੱਝ ਸਿੱਖਿਆ ਹੈ | ਮੈਂ ਬਚਪਨ ਦਾ ਲੰਬਾ ਸਮਾਂ ਮਾਸੜ ਜੀ ਦੀ ਸੰਗਤ ਵਿਚ ਗੁਜ਼ਾਰਿਆ ਹੈ | ਮੈਂ ਉਨ੍ਹਾਂ ਦੀ ਚੰਗੀ ਸਿਹਤ ਲਈ ਅਰਦਾਸ ਕਰਦਾ ਹਾਂ | ਇਸ ਮੌਕੇ ਉਨ੍ਹਾਂ ਦੇ ਕਰਮਯੋਗੀ ਸਪੁੱਤਰ ਭੁਪਿੰਦਰ ਸਿੰਘ ਯੂ. ਐਸ. ਏ. ਵਾਲਿਆਂ ਨੇ ਹਾਜ਼ਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਸਮਾਗਮ ਦੀ ਸ਼ਾਨ ਨੂੰ ਚਾਰ ਚੰਦ ਲਾਉਣ ਵਾਲਿਆਂ ਵਿਚ ਗੁਰਮੀਤ ਸਿੰਘ ਬਣਵੈਤ ਯੂ. ਐਸ. ਏ., ਸੁਖਵਿੰਦਰ ਕੌਰ ਬਣਵੈਤ ਯੂ. ਐਸ. ੲ.ੇ, ਜਰਨੈਲ ਸਿੰਘ ਖ਼ਾਲਸਾ ਨਵਾਂਸ਼ਹਿਰ, ਤੀਰਥ ਸਿੰਘ ਧਮੜੈਤ ਬਲਾਚੌਰ ਜਲੰਧਰ ਵਾਲੇ, ਹਰਵਿੰਦਰ ਸਿੰਘ ਧਮੜੈਤ ਬਲਾਚੌਰ ਜਲੰਧਰ ਵਾਲ਼ੇ, ਅਵਤਾਰ ਸਿੰਘ ਗੋਬਿੰਦਪੁਰੀ, ਸਤਨਾਮ ਸਿੰਘ ਮਹਾਲੋਂ, ਗੁਰਮੀਤ ਸਿੰਘ ਛੋਕਰ, ਅਮਰੀਕ ਸਿੰਘ ਛੋਕਰ, ਹਰਪ੍ਰੀਤ ਕੌਰ ਛੋਕਰ, ਰਘਵੀਰ ਸਿੰਘ ਰੁੜਕੀ ਖ਼ਾਸ, ਸੁਰਜੀਤ ਕੌਰ ਲਸਾੜਾ, ਪਰਮਜੀਤ ਸਿੰਘ ਬੁੱਧ ਵੈਨਕੂਵਰ, ਜਗਜੀਤ ਸਿੰਘ ਯੂ. ਕੇ., ਤਰਸੇਮ ਸਿੰਘ ਯੂ. ਐਸ. ਏ., ਸੁਰਿੰਦਰ ਸਿੰਘ ਪਿੰਕੀ ਆਸਟੇ੍ਰਲੀਆ, ਗੁਰਬਖ਼ਸ਼ ਸਿੰਘ ਖ਼ਾਲਸਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕੌਂਸਲਰ ਨਵਾਂਸ਼ਹਿਰ ਪਰਮ ਸਿੰਘ ਖ਼ਾਲਸਾ, ਐਸ. ਡੀ. ਓ. ਜਸਵਿੰਦਰ ਸਿੰਘ ਨਵਾਂਸ਼ਹਿਰ, ਗੁਰਜੀਤ ਸਿੰਘ ਲੂਥਰਾ, ਕੁਲਜੀਤ ਸਿੰਘ ਬਨਵੈਤ ਲੱਕੀ, ਅਮਨ ਸਿੰਘ ਬਣਵੈਤ, ਕੁਲਜੀਤ ਸਿੰਘ ਲੂਥਰਾ, ਅਮਰੀਕ ਸਿੰਘ ਡੁਲਕੂ ਕਾਹਮਾ, ਜਸਵਿੰਦਰ ਸਿੰਘ ਮਿੰਟੂ ਯੂ. ਐਸ. ਏ., ਕਰਨੈਲ ਸਿੰਘ ਡੁਲਕੂ ਅਸਾਮ, ਸਤਨਾਮ ਸਿੰਘ ਡੁਲਕੂ ਕਾਹਮਾ, ਤਰਸੇਮ ਸਿੰਘ ਬਰਨਾਲਾ ਕਲਾਂ, ਸਰਬਜੀਤ ਸਿੰਘ ਅਲਾਚੌਰ, ਰਵਿੰਦਰ ਸਿੰਘ ਭੱਟੀ ਹਾਈਵੇ ਟਾਇਰ, ਸੁਰਜੀਤ ਕੌਰ ਸੈਣੀ, ਸੁਰਿੰਦਰ ਕਰਮ ਲਧਾਣਾ ਉੱਚਾ, ਜਸਕਰਨ ਸਿੰਘ ਲਧਾਣਾ ਉੱਚਾ ਵੀ ਹਾਜ਼ਰ ਸਨ |